30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸੀਸੂ ਦੌਰੇ ਦੌਰਾਨ ਉਦਯੋਗ ਮੰਤਰੀ ਅਰੋੜਾ ਵਲੋਂ ਉਦਯੋਗ ਦੀ ਬਿਹਤਰੀ ਲਈ ਵੱਡੇ ਐਲਾਨ

ਅਜੀਤ ਡੈਸਕ 24-11-2025
ਲੁਧਿਆਣ, 23 ਨਵੰਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ ) ਫੋਕਲ ਪੁਆਇੰਟ ਵਿਖੇ ਉਦਯੋਗ ਮੰਤਰੀ ਸੰਜੀਵ ਅਰੋੜਾ ਵਲੋਂ ਉਦਯੋਗ ਪ੍ਰਤੀਨਿਧੀਆਂ ਨਾਲ ਉਦਯੋਗ ਦੀ ਬਿਹਤਰੀ ਲਈ ਇਕ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇ ਉਦਯੋਗ ਮੰਤਰੀ ਅਰੋੜਾ ਨੇ ਕਈ ਮਹੱਤਵਪੂਰਨ ਉਦਯੋਗਿਕ ਫੈਸਲਿਆਂ ਦਾ ਐਲਾਨ ਕੀਤਾ, ਜਿਨ੍ਹਾਂ ਵਿਚ ਕੁਝ ਮਨਜ਼ੂਰ ਹੋ ਚੁੱਕੇ ਹਨ ਅਤੇ ਕੁਝ ਪ੍ਰਕਿਰਿਆ ਅਧੀਨ ਹਨ | ਇਸ ਮੌਕੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਨੇ ਉਦਯੋਗ ਮੰਤਰੀ ਅਰੋੜਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਉਦਯੋਗ ਸੁਧਾਰਾਂ ਲਈ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਪੀ.ਐਸ.ਆਈ.ਈ.ਸੀ. ਨਾਲ ਸੰਬਧਿਤ ਓ.ਟੀ.ਐਸ. ਵਰਗੇ ਜੁੜੇ ਮਸਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਟੈਂਪ ਡਿਊਟੀ ਯੁਕਤੀਕਰਨ, ਬਿਜਲੀ ਕਨੈਕਸ਼ਨ ਪ੍ਰਕਿਰਿਆ ਦੀ ਸਾਦਗੀਕਰਨ ਆਦਿ ਉਦਯੋਗ ਲਈ ਲਾਹੇਬੰਦ ਸਾਬਤ ਹੋਣਗੇ | ਉਦਯੋਗ ਮੰਤਰੀ ਅਰੋੜਾ ਨੇ ਘੋਸ਼ਣਾ ਕੀਤੀ ਕਿ ਪੀ.ਐਸ.ਆਈ.ਈ.ਸੀ.ਦੀ ਨਵੀਂ ਨੀਤੀ ਜਲਦੀ ਲਾਗੂ ਕੀਤੀ ਜਾਵੇਗੀ, ਜਿਸ ਨਾਲ ਉਦਯੋਗਿਕ ਪਲਾਟਾਂ ਨਾਲ ਸੰਬੰਧਤ ਦਹਾਕਿਆਂ ਤੋਂ ਲਟਕਦੇ ਮਲਕੀਅਤ ਮਸਲੇ ਸੁਲਝਣਗੇ | ਉਨ੍ਹਾਂ ਕਿਹਾ ਕਿ ਲੁਧਿਆਣਾ ਅਤੇ ਮੋਹਾਲੀ ਵਿੱਚ ਦੋ ਵਿਸ਼ਵ-ਪੱਧਰੀ ਪ੍ਰਦਰਸ਼ਨੀਆਂ ਅਤੇ ਬਿਜ਼ਨਸ ਇਵੈਂਟਾਂ ਸਥਾਪਤ ਕੀਤੇ ਜਾਣਗੇ ਜਿਸ ਨਾਲ ਪੰਜਾਬ ਵਿਸ਼ਵ ਪੱਧਰੀ ਉਦਯੋਗਿਕ ਪ੍ਰਦਰਸ਼ਨੀਆਂ ਅਤੇ ਬਿਜ਼ਨਸ ਇਵੈਂਟਾਂ ਦਾ ਕੇਂਦਰ ਬਣ ਜਾਵੇਗਾ | ਇਸ ਮੌਕੇ ਸੀਸੂ ਪ੍ਰਧਾਨ ਉਪਕਾਰ ਸਿੰਘ ਆਹੂਜਾ, ਓਾਕਾਰ ਪਾਹਵਾ, ਮਿ੍ਦੁਲਾ ਜੈਨ, ਅਜੀਤ ਲੱਕੜਾ, ਸੁਭਾਸ ਬਾਜਾਜ, ਗਰਗ, ਬੱਸੀ, ਰਾਮ ਲੁਬਾਇਆ, ਅਖਿਲ ਸੇਠ, ਰਾਹੁਲ ਅਹੂਜਾ ਆਦਿ ਨੇ ਉਦਯੋਗ ਮੰਤਰੀ ਅਰੋੜਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਕ ਕੀਤਾ |
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜੀ ਦੂਨ ਸਕੂਲ ਕਰਾੜਵਾਲਾ ਦੀ ਸਾਲਾਨਾ ਅਥਲੈਟਿਕ ਮੀਟ ਅਗਲੀ ਖ਼ਬਰ ਜਵੱਦੀ ਟਕਸਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਨੂੰ ਸਮਰਪਿਤ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।