ਲੁਧਿਆਣਾ, 21 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਦੇ ਚੇਅਰਮੈਨ ਤੇ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਗੀਤ ਸੰਗ੍ਰਹਿ 'ਫੁੱਲਾਂ ਦੀ ਝਾਂਜਰ' ਦੇ ਤੀਸਰੇ ਸੰਸਕਰਨ ਨੂੰ ਗੁੱਜਰਾਂ ਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਸ.ਪ. ਸਿੰਘ, ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ, ਖਾਲਸਾ ਕਾਲਜ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਹਰਸ਼ਰਨ ਸਿੰਘ ਨਰੂਲਾ, ਪੰਜਾਬੀ ਕਵੀ ਮਨਜਿੰਦਰ ਧਨੋਆ ਤੇ ਤ੍ਰੈਲੋਚਨ ਲੋਚੀ ਨੇ ਲੋਕ ਅਰਪਣ ਕੀਤਾ ¢ ਪ੍ਰੋ. ਗਿੱਲ ਦੇ ਗੀਤ ਸੰਗ੍ਰਹਿ ਬਾਰੇ ਬੋਲਦਿਆਂ ਡਾ. ਸ.ਪ. ਸਿੰਘ ਨੇ ਕਿਹਾ ਕਿ 'ਫੁੱਲਾਂ ਦੀ ਝਾਂਜਰ' ਉਸ ਦਾ ਪਹਿਲਾ ਗੀਤ ਸੰਗ੍ਰਹਿ ਹੈ, ਜੋ ਪਹਿਲੀ ਵਾਰ 2005 ਵਿਚ ਛਪਿਆ¢ 2022 ਵਿਚ ਛਪਿਆ ਦੂਜਾ ਗੀਤ-ਸੰਗ੍ਰਹਿ 'ਪਿੱਪਲ ਪੱਤੀਆਂ' ਵੀ ਬਲਵਾਨ ਸਰੋਦੀ ਸੁਰ ਕਾਰਨ ਸਾਂਭਣ ਯੋਗ ਹੈ¢ ਇਹ ਦੋਵੇਂ ਗੀਤ ਸੰਗ੍ਰਹਿ ਇਕੱਠੇ 'ਮੇਰੇ ਪੰਜ ਦਰਿਆ' ਨਾਮ ਹੇਠ ਸ਼ਾਹਮੁਖੀ ਲਿਪੀ ਵਿਚ ਵੀ ਛਪ ਚੁੱਕੇ ਹਨ¢ ਸੁੱਖੀ ਬਾਠ ਨੇ ਕਿਹਾ ਕਿ ਗਿੱਲ ਸਾਹਿਬ ਮੇਰੇ ਲਈ ਚਾਨਣ ਮੀਨਾਰ ਹਨ ¢ ਉਨ੍ਹਾਂ ਦੀ ਪ੍ਰੇਰਨਾ ਤੇ ਸੁਝਾਅ ਕਾਰਨ 2016 ਵਿਚ ਅਰਜਨ ਸਿੰਘ ਬਾਠ ਯਾਦਗਾਰੀ ਪੰਜਾਬ ਭਵਨ ਸਰੀ (ਕੈਨੇਡਾ) ਦੀ ਸਥਾਪਨਾ ਸਾਡੇ ਪਰਿਵਾਰ ਵਲੋਂ ਕੀਤੀ ਗਈ | ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਬੋਲਦਿਆਂ ਕਿਹਾ ਕਿ ਗੁਰਭਜਨ ਗਿੱਲ ਦੇ ਇਸ ਗੀਤ ਸੰਗ੍ਰਹਿ ਵਿਚੋਂ ਕੁੱਝ ਗੀਤ ਨਰਿੰਦਰ ਬੀਬਾ, ਜਗਮੋਹਨ ਕÏਰ, ਕਰਨੈਲ ਗਿੱਲ, ਸੁਰਿੰਦਰ ਛਿੰਦਾ, ਹੰਸ ਰਾਜ ਹੰਸ, ਜਸਬੀਰ ਜੱਸੀ, ਹਰਭਜਨ ਮਾਨ, ਪਾਲੀ ਦੇਤਵਾਲੀਆ, ਗੁਰਦੀਪ ਸਿੰਘ, ਸ਼ੀਰਾ ਜਸਬੀਰ ਸਮੇਤ ਚੋਟੀ ਦੇ ਲਗਭਗ 40 ਗਾਇਕਾਂ ਵਲੋਂ ਹੁਣ ਤੱਕ ਗਾਏ ਜਾ ਚੁੱਕੇ ਹਨ | ਮਨਜਿੰਦਰ ਧਨੋਆ ਨੇ ਕਿਹਾ ਕਿ ਪ੍ਰੋ. ਗਿੱਲ ਸਿਰਫ਼ ਸ਼ਾਇਰੀ ਹੀ ਨਹੀਂ ਕਰਦੇ ਸਗੋਂ ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਦੇ ਵੀ ਮੋਹਰੀ ਆਗੂ ਰਹੇ ਹਨ¢ ਹਰਸ਼ਰਨ ਸਿੰਘ ਨਰੂਲਾ ਨੇ ਕਿਹਾ ਕਿ ਸਾਡੀ ਸੰਸਥਾ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪ੍ਰੋ. ਗਿੱਲ ਸਾਡੇ ਕਾਲਜ ਦਾ ਪੁਰਾਣਾ ਵਿਦਿਆਰਥੀ ਤਾਂ ਹੈ ਹੀ, ਸਗੋਂ ਪਿਛਲੇ 54 ਸਾਲਾਂ ਤੋਂ ਲਗਾਤਾਰ ਇਸ ਸੰਸਥਾ ਨਾਲ ਜੁੜਿਆ ਹੋਇਆ ਹੈ¢