ਲੁਧਿਆਣਾ, 21 ਅਕਤੂਬਰ (ਡਾ. ਤਰਲੋਚਨ ਸਿੰਘ)- ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ, ਸਲੇਮ ਟਾਬਰੀ ਵਲੋਂ ਤਿੰਨ ਦਿਨਾਂ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਠਾਠ, ਬੇਗਮਪੁਰਾ ਭੋਰਾ ਸਾਹਿਬ, ਨਾਨਕਸਰ ਕਲੇਰਾਂ ਵਿਖੇ ਲਗਾਇਆ ਗਿਆ ¢ ਕੈਂਪ ਦੇ ਤੀਜੇ ਦਿਨ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਮਸਕੀਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ¢ ਇਸ ਮÏਕੇ ਉਨ੍ਹਾਂ ਨੇ ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਵਲੋਂ ਕੀਤੇ ਜਾ ਰਹੇ ਸਮਾਜਿਕ ਵਿਕਾਸ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਐਕਿਊਪੰਕਚਰ ਇਲਾਜ ਪ੍ਰਣਾਲੀ ਪੰਜਾਬ ਦੇ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਅਤੇ ਲੋਕਾਂ ਨੂੰ ਇਹ ਰਵਾਇਤੀ ਇਲਾਜ ਪ੍ਰਣਾਲੀਆਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ ¢ ਇਹ ਕੈਂਪ ਬਾਬਾ ਆਨੰਦ ਸਿੰਘ ਦੇ ਪਰਮ ਸੇਵਕ ਬਾਬਾ ਹਜ਼ੂਰਾ ਸਿੰਘ ਦੀ ਬਰਸੀ ਨੂੰ ਸਮਰਪਿਤ ਲਗਾਇਆ ਗਿਆ ¢ ਕੈਂਪ ਦਾ ਉਦਘਾਟਨ ਮੁੱਖ ਪ੍ਰਬੰਧਕ ਬਾਬਾ ਜੀਵਾ ਸਿੰਘ , ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ, ਇਕਬਾਲ ਸਿੰਘ ਗਿੱਲ, ਆਈ.ਪੀ.ਐਸ., ਜਸਵੰਤ ਸਿੰਘ ਛਾਪਾ, ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲੁਧਿਆਣਾ ਵਲੋਂ ਕੀਤਾ ਗਿਆ ¢ ਕੈਂਪ ਵਿਚ ਡਾ. ਰਘੁਵੀਰ ਸਿੰਘ, ਡਾ. ਬਲਜਿੰਦਰ ਢਿੱਲੋਂ, ਡਾ. ਇੰਦਰਜੀਤ ਸਿੰਘ ਆਦਿ ਨੇ ਆਪਣੀਆਂ ਮੁਫ਼ਤ ਸੇਵਾਵਾਂ ਦਿੱਤੀਆਂ ¢ ਇਸ ਮÏਕੇ ਸੰਬੋਧਨ ਕਰਦੇ ਹੋਏ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਐਕਿਊਪੰਕਚਰ ਇਲਾਜ ਪ੍ਰਣਾਲੀ ਬਿਨਾਂ ਦਵਾਈ ਅਤੇ ਬਿਨਾਂ ਆਪੇ੍ਰਸ਼ਨ ਦੇ ਸਿਧਾਂਤ 'ਤੇ ਕੰਮ ਕਰਦੀ ਹੈ, ਜਿਸ ਦਾ ਸਰੀਰ 'ਤੇ ਕੋਈ ਨਕਾਰਾਤਮਕ ਅਸਰ ਨਹੀਂ ਹੁੰਦਾ ਅਤੇ ਇਹ ਹੋਰ ਇਲਾਜਾਂ ਨਾਲੋਂ ਕਾਫ਼ੀ ਘੱਟ ਖ਼ਰਚ ਵਾਲੀ ਹੈ ¢ ਕੈਂਪ ਵਿਚ ਕਮਰ ਦਰਦ, ਰੀੜ੍ਹ ਦਾ ਦਰਦ, ਸਰਵਾਈਕਲ, ਸਪਾਂਡਿਲਾਈਟਿਸ, ਜੋੜਾਂ ਦਾ ਦਰਦ, ਸਾਹ ਦੀ ਤਕਲੀਫ਼, ਦਮਾ ਆਦਿ ਬਿਮਾਰੀਆਂ ਦਾ ਇਲਾਜ ਐਕਿਊਪੰਕਚਰ ਪ੍ਰਣਾਲੀ ਰਾਹੀਂ 258 ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਗਿਆ ¢ ਕੈਂਪ ਨੂੰ ਸਫਲ ਬਣਾਉਣ ਵਿਚ ਰੇਸ਼ਮ ਸਿੰਘ ਨੱਤ, ਮਕਰੰਦ ਸਿੰਘ, ਸਾਰੰਗ ਸਿੰਘ, ਗਗਨ ਭਾਟੀਆ, ਮਨੀਸ਼ਾ, ਅਮਨ, ਮੀਨੂ ਆਦਿ ਨੇ ਪੂਰਨ ਸਹਿਯੋਗ ਦਿੱਤਾ ¢