30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਭਾਰਤੀਯ ਵਿੱਦਿਆ ਮੰਦਰ ਸਕੂਲ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ

ਅਜੀਤ ਡੈਸਕ 01-06-2025
ਲੁਧਿਆਣਾ, 31 ਮਈ (ਭੁਪਿੰਦਰ ਸਿੰਘ ਬੈਂਸ)-ਭਾਰਤੀਯ ਵਿੱਦਿਆ ਮੰਦਰ, ਊਧਮ ਸਿੰਘ ਨਗਰ ਸਕੂਲ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ | ਇਸ ਮੌਕੇ ਸੰਜੀਵ ਠਾਕੁਰ ਅਧਿਆਪਕ (ਸਰੀਰਕ ਸਿੱਖਿਆ) ਦੁਆਰਾ ਇਕ ਵਿਸ਼ੇਸ਼ ਭਾਸ਼ਣ ਦਿੱਤਾ ਗਿਆ, ਜਿਸ ਨੇ ਵਿਦਿਆਰਥੀਆਂ ਨੂੰ ਤੰਬਾਕੂ ਦੀ ਵਰਤੋਂ ਦੇ ਗੰਭੀਰ ਸਰੀਰਕ, ਮਾਨਸਿਕ ਅਤੇ ਸਮਾਜਿਕ ਨਤੀਜਿਆਂ ਬਾਰੇ ਸੰਵੇਦਨਸ਼ੀਲ ਬਣਾਇਆ | ਇਸ ਮੌਕੇ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਪੋਸਟਰ-ਮੇਕਿੰਗ ਅਤੇ ਸਲੋਗਨ-ਲਿਖਣ ਮੁਕਾਬਲੇ ਕਰਵਾਏ ਗਏ | ਵੱਖ-ਵੱਖ ਕਲਾਸਾਂ ਦੇ ਭਾਗੀਦਾਰਾਂ ਨੇ ਪ੍ਰਭਾਵਸ਼ਾਲੀ ਦਿ੍ਸ਼ਟੀਕੋਣਾਂ ਅਤੇ ਦਿਲਚਸਪ ਸੰਦੇਸ਼ਾਂ ਰਾਹੀਂ ਰਚਨਾਤਮਿਕ ਤੌਰ 'ਤੇ ਆਪਣੀ ਸਮਝ ਪ੍ਰਗਟ ਕੀਤੀ | ਪਿ੍ੰਸੀਪਲ ਸੀਮਾ ਗੁਪਤਾ ਨੇ ਵਿਦਿਆਰਥੀਆਂ ਅਤੇ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ |


ਪਿਛਲੀ ਖ਼ਬਰ 'ਆਪ' ਸਰਕਾਰ ਦੁਕਾਨਦਾਰਾਂ ਅਤੇ ਵਪਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ-ਔਜਲਾ <br/> ਅਗਲੀ ਖ਼ਬਰ ਮਾਸਟਰ ਟਰੱਸਟ ਗਰੁੱਪ ਨੇ ਸਰਕਾਰੀ ਹਾਈ ਸਕੂਲ ਨੰੂ ਵਾਟਰ ਕੂਲਰ ਤੇ ਰਜਿਸਟਰ ਭੇਟ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।