29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸ਼ੋ੍ਰਮਣੀ ਅਕਾਲੀ ਦਲ ਦੀ ਜਿੱਤ ਲਈ ਵਾਲਮੀਕਿ ਸਮਾਜ ਅਣਥੱਕ ਮਿਹਨਤ ਕਰੇਗਾ-ਵੀਰ ਬੀ. ਕੇ. ਟਾਂਕ <br/>

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਲੱਡੂਆਂ ਨਾਲ ਤੋਲਦੇ ਹੋਏ ਵਾਲਮੀਕਿ ਸਮਾਜ ਦੇ ਵੀਰ ਬੀ.ਕੇ. ਟਾਂਕ, ਨਾਲ ਵੀਰ ਨਰੇਸ਼ ਧੀਂਗਾਨ, ਅਰੁਣ ਸਿੱਧੂ ਅਤੇ ਹੋਰ | ਅਜੀਤ ਤਸਵੀਰ <br/> 01-06-2025
ਲੁਧਿਆਣਾ, 31 ਮਈ (ਜਗਮੀਤ ਸਿੰਘ)-ਵਾਲਮੀਕਿ ਸਮਾਜ ਦਾ ਸ਼ੋ੍ਰਮਣੀ ਅਕਾਲੀ ਦਲ ਨਾਲ ਗੂੜ੍ਹਾ ਰਿਸ਼ਤਾ ਹੈ | ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ 2007 ਤੋਂ 2017 ਤੱਕ ਲਗਾਤਾਰ 10 ਸਾਲ ਪੰਜਾਬ ਦੀ ਸੱਤਾ 'ਚ 'ਰਾਜ ਨਹੀਂ ਸੇਵਾ' ਦਾ ਨਾਅਰਾ ਦੇ ਕੇ ਲੋਕ ਸੇਵਾ ਕਰਨ ਵਾਲੀ ਸਰਕਾਰ 'ਚ ਵਾਲਮੀਕਿ ਸਮਾਜ ਦਾ ਵੱਡਾ ਯੋਗਦਾਨ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਨਾਲ ਆਪਣੇ ਇਸੇ ਗੂੜੇ੍ਹ ਰਿਸ਼ਤੇ ਦੇ ਚੱਲਦੇ ਹੁਣ ਵਾਲਮੀਕਿ ਸਮਾਜ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਜਿਤਾਉਣ ਲਈ ਦਿਨ-ਰਾਤ ਅਣਥੱਕ ਮਿਹਨਤ ਕਰੇਗਾ | ਇਹ ਸ਼ਬਦ ਵੀਰ ਬੀ.ਕੇ. ਟਾਂਕ ਨੇ ਵਾਰਡ ਨੰਬਰ 63, ਪ੍ਰਭੂ ਰਤਨਾਕਰ ਚੌਕ, ਗੋਪਾਲ ਨਗਰ ਦੀ ਗਲੀ ਨੰਬਰ 9 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਲੱਡੂਆਂ ਨਾਲ ਤੋਲਣ ਮੌਕੇ ਸੰਬੋਧਨ ਕਰਦਿਆਂ ਕਹੇ | ਇਸ ਮੌਕੇ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਕਰਨ ਵਾਲੇ ਵੀਰ ਨਰੇਸ਼ ਧੀਂਗਾਨ ਨੂੰ ਆਚਾਰੀਆ ਅਰੁਣ ਸਿੱਧੂ ਵਲੋਂ ਵੀਰ ਬੀ.ਕੇ. ਟਾਂਕ ਦੀ ਅਗਵਾਈ 'ਚ ਸਨਮਾਨਿਤ ਕੀਤਾ ਗਿਆ | ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਵਾਲਮੀਕਿ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਵਾਲਮੀਕਿ ਸਮਾਜ ਦਾ ਅਟੁੱਟ ਰਿਸ਼ਤਾ ਰਿਹਾ ਹੈ | ਐਡਵੋਕੇਟ ਘੁੰਮਣ ਨੇ ਕਿਹਾ ਕਿ ਹਲਕਾ ਲੁਧਿਆਣਾ ਪੱਛਮੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਝੂਠ ਦਾ ਪਰਦਾਫਾਸ਼ ਹਲਕੇ ਦੇ ਵੋਟਰ ਇਸ ਵਾਰ ਕਰਕੇ ਹਟਣਗੇ | ਐਡਵੋਕੇਟ ਘੁੰਮਣ ਨੇ ਕਿਹਾ ਕਿ ਹਲਕੇ ਦੇ ਵੋਟਰਾਂ ਦਾ ਪੂਰਾ ਸਮਰਥਨ ਉਨ੍ਹਾਂ ਨੂੰ ਮਿਲ ਰਿਹਾ ਹੈ, ਜਿਸ ਕਾਰਨ ਵਿਰੋਧੀਆਂ ਨੂੰ ਤਰੇਲੀਆਂ ਆਉਣ ਲੱਗੀਆਂ ਹਨ | ਇਸ ਮੌਕੇ ਸਾਬਕਾ ਡਿਪਟੀ ਮੇਅਰ ਆਰ.ਡੀ. ਸ਼ਰਮਾ, ਮਨੀਸ਼, ਬੀਬੀ ਸੁਨੀਤਾ ਦ੍ਰਾਵਿੜ, ਗੁਲਾਬ, ਅਨਿਲ, ਪੰਕਜ, ਸਤਪਾਲ, ਅਰੁਣ ਕੁਮਾਰ, ਕ੍ਰਿਸ਼ਨਾ ਸ਼ੰਨੀ, ਐਡਵੋਕੇਟ ਸੁਨੀਲ ਮਨੋਜ ਅਤੇ ਹੋਰ ਵਰਕਰ ਵੱਡੀ ਗਿਣਤੀ 'ਚ ਮੌਜੂਦ ਸਨ |

ਪਿਛਲੀ ਖ਼ਬਰ ਜਿੱਤ ਕੇ ਹਲਕੇ ਦੇ ਸਾਰੇ ਮੁੱਦੇ ਵਿਧਾਨ ਸਭਾ 'ਚ ਲੈਕੇ ਜਾਵਾਂਗਾ-ਜੀਵਨ ਗੁਪਤਾ <br/> ਅਗਲੀ ਖ਼ਬਰ ਨੀਟੂ ਸ਼ੱਟਰਾਂ ਵਾਲੇ ਨੇ ਵੀ ਭਰੀ ਨਾਮਜ਼ਦਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।