22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਕਾਂਗਰਸ ਭਵਨ ਵਿਖੇ ਕਾਂਗਰਸ ਦਾ ਸਥਾਪਨਾ ਦਿਵਸ ਮਨਾਇਆ <br/>

ਅਜੀਤ ਡੈਸਕ 29-12-2025

ਤਰਨ ਤਾਰਨ, 28 ਦਸੰਬਰ (ਹਰਿੰਦਰ ਸਿੰਘ)-ਕਾਂਗਰਸ ਭਵਨ ਤਰਨ ਤਾਰਨ ਵਿਖੇ ਭਾਰਤੀ ਰਾਸ਼ਟਰੀ ਕਾਂਗਰਸ ਦਾ 140ਵਾਂ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ਼ਹਿਰੀ ਪ੍ਰਧਾਨ ਕਾਂਗਰਸ ਪਾਰਟੀ ਲਖਵਿੰਦਰ ਸਿੰਘ ਪਾਗਲ ਦੀ ਮੌਜੂਦਗੀ 'ਚ ਸਮਾਗਮ ਕਰਵਾਇਆ ਗਿਆ | ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੇ ਵਿਦੇਸ਼ ਦੌਰੇ 'ਤੇ ਹੋਣ ਕਰਕੇ ਸਮਾਗਮ ਦੀ ਮੁੱਖ ਭੂਮਿਕਾ ਸਿਟੀ ਪ੍ਰਧਾਨ ਲਖਵਿੰਦਰ ਸਿੰਘ ਪਾਗਲ ਵਲੋਂ ਬਖੂਬੀ ਨਿਭਾਈ ਗਈ ਅਤੇ ਸਾਰੇ ਸਾਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਡਿੰਪੀ ਮਹੰਤ, ਰਾਜਿੰਦਰ ਭੰਡਾਰੀ, ਰਿੰਕੂ ਐਮ.ਸੀ., ਗਗਨ, ਜਸਪਾਲ ਸਿੰਘ, ਬੀਰਾ ਮਲਹੋਤਰਾ, ਅਮਨ ਮੁਰਾਦਪੁਰਾ, ਜਸਪਾਲ ਸਿੰਘ ਪਾਲਾ, ਸੁੱਖਦੇਵ ਸਿੰਘ, ਤਰਸੇਮ ਲਾਲ, ਬਸੰਤ ਲਾਲ , ਸੁਖਜੀਤ ਸਿੰਘ, ਨਿਸ਼ਾਨ ਸਿੰਘ, ਅੰਗਰੇਜ ਸਿੰਘ, ਬੌਬੀ ਸਰਪੰਚ ਪਰਦੀਪ ਕੁਮਾਰ, ਪ੍ਰਗਟ ਸਿੰਘ ਸਮੇਤ ਹੋਰ ਕਈ ਕਾਂਗਰਸੀ ਸਾਥੀ ਹਾਜ਼ਰ ਸਨ |

ਪਿਛਲੀ ਖ਼ਬਰ ਫੇਸਬੁੁੱਕ 'ਤੇ ਮੱਝਾਂ ਵੇਚਣ ਦੇ ਨਾਂਅ 'ਤੇ ਮਾਰੀ ਕਰੀਬ 2 ਲੱਖ ਦੀ ਠੱਗੀ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਹੈਰੋਇਨ, ਨਾਜਾਇਜ਼ ਸ਼ਰਾਬ, ਲਾਹਣ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਗਿ੍ਫ਼ਤਾਰ - ਐਸ.ਐਸ.ਪੀ. ਲਾਂਬਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।