04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸੈਂਟਰਲ ਕਾਨਵੈਂਟ ਸਕੂਲ ਪੱਟੀ ਵਿਖੇ ਮਨਾਇਆ ਵਿਸ਼ਵ ਏਡਜ਼ ਦਿਵਸ <br/>

ਅਜੀਤ ਡੈਸਕ 05-12-2025
ਪੱਟੀ, 4 ਦਸੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ)- ਵਿਸ਼ਵ ਏਡਜ ਦਿਵਸ ਨੂੰ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਪਿ੍ੰਸੀਪਲ ਅਤੇ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਡਾ. ਮਰਿਦੁਲਾ ਭਾਰਦਵਾਜ ਦੀ ਯੋਗ ਅਗੁਵਾਈ ਹੇਠ ਸਕੂਲ ਕੰਪਲੈਕਸ ਵਿਚ ਮਨਾਇਆ ਗਿਆ | ਸਾਰਿਆਂ ਤੋਂ ਪਹਿਲਾਂ ਸਕੂਲ ਦੇ ਵਾਇਸ ਪਿ੍ੰਸੀਪਲ ਮੈਡਮ ਸੋਨੀਆ ਸ਼ਰਮਾ ਨੇ ਸਮੂਹ ਵਿਦਿਆਰਥੀਆਂ ਨੂੰ ਏਡਜ਼ ਕੀ ਹੈ, ਕਿਵੇੇਂ ਫੈਲਦਾ ਹੈ ਅਤੇ ਇਸਦੇ ਬਚਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਦੱਸਿਆ ਗਿਆ ਕਿ ਇਹ ਇਕ ਸੰਕਰਾਮਕ ਰੋਗ ਹੈ, ਜਿਸਦਾ ਕੋਈ ਇਲਾਜ ਨਹੀਂ ਸਗੋਂ ਬਚਾਅ ਹੀ ਕੀਤਾ ਜਾ ਸਕਦਾ ਹੈ | ਉਨ੍ਹਾਂ ਅੱਜ ਸਮਾਜ ਵਿਚ ਫੈਲੇ ਹੋਏ ਨਸ਼ਿਆ ਦੇ ਕੋਹੜ ਨੂੰ ਵੀ ਇਸ ਬੀਮਾਰੀ ਨਾਲ ਜੋੜਦੇ ਹੋਏ ਇਸ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ | ਉਨ੍ਹਾਂ ਇਹ ਵੀ ਕਿਹਾ ਕਿ ਕਿਵੇਂ ਬਰਾਬਰ ਖੁਰਾਕ ਸਾਡੀ ਚੰਗੀ ਸਿਹਤ ਲਈ ਜ਼ਰੂਰੀ ਹੈ | ਇਸ ਤੋਂ ਉਪਰੰਤ ਸਕੂਲੀ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਦੀ ਅਗਵਾਈ ਹੇਠ ਪੱਟੀ ਸ਼ਹਿਰ ਵਿਚ ਏਡਜ ਜਾਗਰੂਕਤਾ ਰੈਲੀ ਵੀ ਕੱਢੀ ਅਤੇ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ | ਵਿਦਿਆਰਥੀ ਆਪਣੇ ਹੱਥਾਂ ਵਿਚ ਏਡਜ ਦੇ ਬਚਾਅ ਸਬੰਧੀ ਤਖਤੀਆਂ ਅਤੇ ਪੋਸਟਰ ਲੈ ਕੇ ਏਡਜ ਤੋਂ ਬਚਣ ਦੇ ਸਲੋਗਨ ਬੋਲਦੇ ਹੋਏ ਸਾਫ ਸ਼ੰਦੇਸ ਦੇ ਰਹੇ ਸਨ | ਇਸ ਬਾਬਤ ਚੇਅਰਮੈਨ ਡਾ.ਰਾਜ਼ੇਸ਼ ਭਾਰਦਵਾਜ ਨੇ ਕਿਹਾ ਕਿ ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ ਇਸ ਤਰ੍ਹਾਂ ਦੇ ਮਹੱਤਵਪੂਰਨ ਦਿਵਸ ਆਪਣੇ ਸਟਾਫ ਅਤੇ ਵਿਦਿਆਰਥੀਆਂ ਨਾਲ ਮਨਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ | ਡਾਇਰੈਕਟਰ ਸਤਿਅਮ ਭਾਰਦਵਾਜ ਅਤੇ ਮੈਡਮ ਸ਼ੁਭੀ ਭਾਰਦਵਾਜ ਨੇ ਵੀ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਇਸ ਰੋਗ ਦੇ ਦੁਸ਼ਪ੍ਰਭਾਵ ਤੋਂ ਦੂਰ ਰਹਿਣ ਲਈ ਕਿਹਾ | ਇਸ ਮੌਕੇ ਕਿ੍ਸ਼ਨਾ ਕੁਮਾਰੀ, ਵਾਇਸ ਪਿ੍ੰਸੀਪਲ ਸੋਨੀਆ ਸ਼ਰਮਾ, ਪ੍ਰਬੰਧਕ ਨਰਿੰਦਰ ਸਿੰਘ, ਮਨਿੰਦਰ ਕੌਰ, ਮੰਜੂ ਬਾਲਾ, ਦਲਜੀਤ ਸਿੰਘ ਅਤੇ ਹੋਰ ਸਟਾਫ ਮੈਂਬਰ ਸ਼ਾਮਿਲ ਸਨ |

ਪਿਛਲੀ ਖ਼ਬਰ ਸ਼ਹੀਦੀ ਦਿਹਾੜਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਕੋ ਦਿਨ ਆਉਣ 'ਤੇ ਸੰਗਤ 'ਚ ਦੁਬਿਧਾ- ਪੀਰ ਮੁਹੰਮਦ <b... ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਖ-ਵੱਖ ਜ਼ੋਨਾਂ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।