07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

'ਆਪ' ਵਲੋਂ ਗੁਰਪ੍ਰਸੰਨ ਸਿੰਘ ਭੋਲਾ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ <br/>

ਅਜੀਤ ਡੈਸਕ 05-12-2025
ਖੇਮਕਰਨ/ਅਮਰਕੋਟ, 4 ਦਸੰਬਰ (ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ)-ਪੰਜਾਬ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਸੰਬੰਧ 'ਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਵਲਟੋਹਾ (ਜਨਰਲ) ਤੋਂ ਆਮ ਆਦਮੀ ਪਾਰਟੀ ਵਲੋਂ ਬਣਾਏ ਗਏ ਉਮੀਦਵਾਰ ਆੜ੍ਹਤੀ ਗੁਰਪ੍ਰਸੰਨ ਸਿੰਘ ਭੋਲਾ ਨੂੰ ਬਣਾਇਆ ਗਿਆ ਹੈ, ਜਿੰਨਾਂ ਵਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਗਏ ਹਨ | ਇਸ ਸੰਬੰਧੀ ਆਪਣੇ ਗ੍ਰਹਿ ਪਿੰਡ ਮੰਡੀ ਦਾਸੂਵਾਲ ਵਿਖੇ ਗੱਲਬਾਤ ਕਰਦਿਆਂ ਉਮੀਦਵਾਰ ਭੋਲਾ ਨੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ, ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਜਸਬੀਰ ਸਿੰਘ ਸੁਰ ਸਿੰਘ ਡਾਇਰੈਕਟਰ, ਚੇਅਰਮੈਨ ਬਲਜੀਤ ਸਿੰਘ ਖਹਿਰਾ ਤੇ ਪੀ.ਏ. ਹੀਰਾ ਸਿੰਘ ਸਮੇਤ ਪਾਰਟੀ ਦੀ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਜਿਹੜੀ ਜਿੰਮੇਵਾਰੀ ਦਿੱਤੀ ਹੈ | ਇਹ ਸੀਟ ਵੱਡੇ ਫਰਕ ਨਾਲ ਜਿੱਤ ਕਿ ਪਾਰਟੀ ਦੀ ਝੋਲੀ 'ਚ ਪਾਉਣਗੇ | ਉਨ੍ਹਾਂ ਦਾਅਵਾ ਕੀਤਾ ਕਿ 'ਆਪ' ਦੀ ਸਰਕਾਰ ਤੋਂ ਹਰ ਵਰਗ ਖੁਸ਼ ਹੈ | ਹੁਣ ਤੱਕ ਸਰਕਾਰ ਨੇ ਜਿਹੜੇ ਵੀ ਕੰਮ ਕੀਤੇ ਹਨ | ਉਹ ਪਾਰਦਰਸ਼ੀ ਨਾਲ ਕਰਵਾਏ ਗਏ ਹਨ | ਸਰਕਾਰ ਨੇ ਜਿਹੜੀ ਸਾਰੇ ਵਰਗਾਂ ਨੂੰ ਤਿੰਨ ਸੌ ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਹੈ | ਉਸ ਤੋਂ ਜਨਤਾ 'ਚ ਬਹੁਤ ਖੁਸ਼ੀ ਹੈ ਕਿ ਪਹਿਲੀ ਸਰਕਾਰ ਨੇ ਜਿਸ ਨੇ ਸਾਰੇ ਪੰਜਾਬ ਵਾਸੀਆਂ ਨੂੰ ਰਾਹਤ ਦਿੱਤੀ ਹੈ | ਇਸ ਦੇ ਨਾਲ ਸਾਰੀਆਂ ਲਾਭਪਾਤਰੀ ਸਕੀਮਾਂ ਦਾ ਲਾਭ ਨਿਰੰਤਰ ਮਿੱਲ ਰਿਹਾ ਹੈ | ਪੰਜਾਬ ਚ ਜੱਨਤਾ ਚ ਪੂਰੀ ਖੁੱਸ਼ ਹੈ, ਜਿਸ ਕਰਕੇ ਇਨ੍ਹਾਂ ਚੋਣਾਂ 'ਚ 'ਆਪ' ਪਾਰਟੀ ਸਾਰੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਜਿੱਤ ਹਾਸਲ ਕਰੇਗੀ | ਉਨ੍ਹਾਂ ਆਪਣੀ ਚੋਣ ਮੁਹਿੰਮ ਸੰਬੰਧੀ ਦੱਸਿਆ ਕਿ ਪਾਰਟੀ ਦੀ ਕੱਲ੍ਹ ਨੂੰ 46 ਫਾਰਮ ਪਿੰਡ ਘਰਿਆਲਾ 'ਚ ਮੀਟਿੰਗ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਸੱਦੀ ਹੈ, ਜਿਸ ਵਿਚ ਬਲਾਕ ਵਲਟੋਹਾ ਦੇ ਸਾਰੇ ਪਿੰਡਾਂ ਦੇ ਸਰਪੰਚ ਪੰਚ ਸ਼ਾਮਿਲ ਹੋਣਗੇ |

ਪਿਛਲੀ ਖ਼ਬਰ ਧੱਕੇ ਨਾਲ ਚੋਣਾਂ ਜਿੱਤਣ ਦੇ ਸੁਪਨੇ ਲੈ ਰਹੀ 'ਆਪ' ਸਰਕਾਰ- ਬ੍ਰਹਮਪੁਰਾ <br/> ਅਗਲੀ ਖ਼ਬਰ ਸਰਕਾਰ ਨੇ ਲੋਕਤੰਤਰ ਦਾ ਕੀਤਾ ਘਾਣ—ਅਨੂਪ ਸਿੰਘ ਭੁੱਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।