07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਲਾਕ ਸੰਮਤੀ ਵਲਟੋਹਾ ਦੇ 18 ਜ਼ੋਨਾਂ ਲਈ ਕੁੱਲ 70 ਨਾਮਜ਼ਦਗੀਆਂ ਦਾਖ਼ਲ ਹੋਈਆਂ <br/>

ਅਜੀਤ ਡੈਸਕ 05-12-2025

ਖੇਮਕਰਨ, 4 ਦਸੰਬਰ (ਬਿੱਲਾ, ਭੱਟੀ)-ਪੰਜਾਬ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 14 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਸੰਬੰਧ 'ਚ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਸਮਾਂ ਖਤਮ ਹੋ ਗਿਆ ਹੈ | ਬਲਾਕ ਸੰਮਤੀ ਵਲਟੋਹਾ ਦੀਆਂ 18 ਜ਼ੋਨਾਂ ਲਈ ਵੀਰਵਾਰ ਨੂੰ ਅੰਤਿਮ ਦਿਨ ਤੱਕ ਕੁੱਲ 70 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ | ਇਸ ਸੰਬੰਧੀ ਤਾਇਨਾਤ ਰਿੰਟਰਨਿੰਗ ਅਧਿਕਾਰੀ ਕਰਨਜੀਤ ਸਿੰਘ ਨੇ ਦੱਸਿਆ ਕਿ 5 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਤੇ 6 ਦਸੰਬਰ ਨੂੰ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ | ਇਸੇ ਦੌਰਾਨ ਬਲਾਕ ਭਿੱਖੀਵਿੰਡ ਦੇ ਦਫ਼ਤਰ 'ਚ ਨਾਮਜ਼ਦਗੀ ਪੱਤਰਾਂ ਦੇ ਦਾਖਲੇ ਸਮੇਂ ਹੋਈ ਖਿੱਚ ਧੂਹ ਨੂੰ ਦੇਖ ਕੇ ਬਲਾਕ ਦਫ਼ਤਰ ਵਲਟੋਹਾ 'ਚ ਵੀ ਬਹੁਤ ਸਖ਼ਤ ਸੁਰੱਖਿਆ ਦੇ ਪ੍ਰਬੰਧ ਸਨ | ਮੇਨ ਗੇਟ ਨੂੰ ਬੰਦ ਰੱਖ ਕੇ ਸਿਰਫ ਉਮੀਦਵਾਰਾਂ ਨੂੰ ਅੰਦਰ ਜਾਣ ਦਿੱਤਾ ਗਿਆ ਹੈ | ਇਨ੍ਹਾਂ ਚੋਣਾਂ ਨੂੰ ਲੈ ਕੇ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਆਪਣੇ ਚੋਣ ਨਿਸ਼ਾਨਾਂ 'ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੋਇਆ ਹੈ | ਇਸ ਕਰਕੇ ਸਿਰਫ ਅਣ ਅੰਧਿਕਾਰਤ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਹੋਣਗੇ | ਬਲਾਕ ਸੰਮਤੀ ਵਲਟੋਹਾ ਦੀਆਂ ਕੁੱਲ 18 ਜ਼ੋਨਾਂ 'ਤੇ ਸੱਤਾਧਾਰੀ ਪਾਰਟੀ 'ਆਪ' ਤੋਂ ਇਲਾਵਾ ਕਾਂਗਰਸ ਤੇ ਅਕਾਲੀ ਦਲ (ਬਾਦਲ) ਵਲੋਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ | ਜਦਕਿ ਭਾਜਪਾ ਵਲੋਂ ਵੀ ਕੁਝ ਬਲਾਕ ਸੰਮਤੀ ਜ਼ੋਨਾਂ ਤੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ ਹਨ | ਜਦਕਿ ਬਲਾਕ ਵਲਟੋਹਾ 'ਚ ਪੈਂਦੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਦੀਆਂ ਜ਼ੋਨਾਂ ਵਲਟੋਹਾ (ਜਨਰਲ), ਘਰਿਆਲਾ (ਰਿਜ਼ਰਵ) ਤੇ ਪਿੰਡ ਮਹਿਮੂਦਪੁਰਾ (ਰਿਜ਼ਰਵ) ਤੋਂ ਵੀ ਤਕਰੀਬਨ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ | ਜੇਕਰ ਕਾਗਜ਼ਾਂ ਦੀ ਪੜਤਾਲ ਦੌਰਾਨ ਸਾਰੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਜ਼ੋਨਾਂ ਤੋਂ ਸੱਤਾਧਾਰੀ ਪਾਰਟੀਆਂ ਦੇ ਨਾਲ ਵਿਰੋਧੀ ਉਮੀਦਵਾਰਾਂ ਦੇ ਸਹੀ ਪਾਏ ਗਏ ਤਾਂ ਇਨ੍ਹਾਂ ਚੋਣਾਂ ਦੇ ਮੁਕਾਬਲੇ ਵੀ ਦਿਲਚਸਪ ਬਣਦੇ ਨਜ਼ਰ ਆ ਰਹੇ ਹਨ, ਕਿਉਂਕਿ ਪਿਛਲੇ ਸਮਿਆਂ ਦੇ ਮੁਕਾਬਲੇ ਇਸ ਵਾਰ ਸੱਤਾਧਾਰੀ ਪਾਰਟੀ ਦੇ ਨਾਲ-ਨਾਲ ਵਿਰੋਧੀ ਦਲ ਵੀ ਇਨ੍ਹਾਂ ਚੋਣਾਂ ਨੰੂ ਅਗਲੀਆਂ ਐਸੰਬਲੀ ਚੋਣਾਂ ਦਾ ਟਰਾਈਲ ਦੱਸ ਹੋਏ ਬਹੁਤ ਜ਼ਿਆਦਾ ਸਰਗਰਮ ਹੋ ਰਹੇ ਹਨ | ਇਸ ਲਈ ਨਾਮਜ਼ਦਗੀ ਪੜਤਾਲ ਦਾ ਸਮਾਂ ਬਹੁਤ ਕੁੱਝ ਨਿਰਭਰ ਕਰਨ ਵਾਲਾ ਹੈ |

ਪਿਛਲੀ ਖ਼ਬਰ ਜਸਮੀਨ ਕੌਰ ਦਾ ਸੋਨ ਤਗਮਾ ਜਿੱਤਣ 'ਤੇ ਫੈਪ ਐਸੋਸੀਏਸ਼ਨ ਵਲੋਂ ਸਨਮਾਨ <br/> ਅਗਲੀ ਖ਼ਬਰ ਘਰ ਵਾਲਿਆਂ ਨੇ ਲੜਕੇ ਦੀ ਮੌਤ ਦੇ ਦੋਸ਼ ਸਹੁਰੇ ਪਰਿਵਾਰ 'ਤੇ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।