ਨੌਸ਼ਹਿਰਾ ਪੰਨੂੰਆ, 4 ਦਸੰਬਰ (ਦੀਪਕ ਮੈਣੀ)-ਨੈਸ਼ਨਲ ਪਬਲਿਕ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਜਸਮੀਨ ਕੌਰ ਨੇ ਆਪਣੀ ਖੇਡ ਪ੍ਰਤਿਭਾ ਦਾ ਝੰਡਾ ਬੁਲੰਦ ਕਰਦਿਆਂ ਇਕ ਹੋਰ ਮਾਣਮੱਤੀ ਪ੍ਰਾਪਤੀ ਦਰਜ ਕੀਤੀ ਹੈ | ਰਗਬੀ 'ਚ ਰਾਸ਼ਟਰੀ ਪੱਧਰ 'ਤੇ ਖੇਡਣ ਅਤੇ ਗੋਲਡ ਮੈਡਲ ਜਿੱਤਣ ਦੀ ਸ਼ਾਨਦਾਰ ਪ੍ਰਾਪਤੀ ਲਈ 28 ਨਵੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੇ ਗਏ ਫੈਪ ਨੈਸ਼ਨਲ ਅਵਾਰਡਜ਼ ਸਮਾਰੋਹ ਦੌਰਾਨ ਜਸਮੀਨ ਕੌਰ ਨੂੰ 'ਪ੍ਰਾਈਡ ਆਫ਼ ਇੰਡੀਆ' ਸ਼੍ਰੇਣੀ ਅਧੀਨ ਸਪੋਰਟਸ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਹ ਵੱਕਾਰੀ ਪੁਰਸਕਾਰ ਉਨ੍ਹਾਂ ਨੂੰ ਫੈਪ ਫਾਊਾਡੇਸ਼ਨ ਦੇ ਚੇਅਰਮੈਨ ਜਗਜੀਤ ਸਿੰਘ ਧੂਰੀ ਦੁਆਰਾ ਦਿੱਤਾ ਗਿਆ | ਜਸਮੀਨ ਕੌਰ ਦੀ ਇਸ ਵੱਡੀ ਸਫਲਤਾ ਨੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਵਨੀਤ ਕੌਰ ਅਤੇ ਮੈਨੇਜਮੈਂਟ ਦੇ ਮੈਂਬਰ ਸਰਦਾਰਵਿੰਦਰਪਾਲ ਸਿੰਘ ਮੈਣੀ ਨੇ ਜਸਮੀਨ ਕੌਰ ਨੂੰ ਉਸਦੀ ਇਹ ਸਫਲਤਾ 'ਤੇ ਵਧਾਈ ਦਿੱਤੀ | ਇਸ ਮੌਕੇ ਸਕੂਲ ਦੇ ਡੀ.ਪੀ. ਦਲਜੀਤ ਸਿੰਘ ਅਤੇ ਸਮੂਹ ਸਟਾਫ ਵੀ ਹਾਜ਼ਰ ਸੀ |