25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

32 ਬੋਰ ਦੇ ਪਿਸਟਲ ਸਮੇਤ ਵਿਅਕਤੀ ਗਿ੍ਫ਼ਤਾਰ <br/>

ਅਜੀਤ ਡੈਸਕ 24-09-2025
ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ 32 ਬੋਰ ਦੇ ਪਿਸਟਲ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ, ਜਿਸ ਦੇ ਖ਼ਿਲਾਫ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਿਟੀ ਤਰਨ ਤਾਰਨ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਇਲਾਕੇ ਵਿਚ ਭੇਜੀਆਂ ਗਈਆਂ ਸਨ ਤਾਂ ਏ.ਐੱਸ.ਆਈ. ਕੁਲਬੀਰ ਸਿੰਘ ਨੇ ਮੌਂਲਸਰੀ ਪੈਲੇਸ ਤਰਨ ਤਾਰਨ ਦੇ ਨਜ਼ਦੀਕ ਤੋਂ ਮਨਜੀਤ ਸਿੰਘ ਉਰਫ ਕੁੰਡੀ ਪੁੱਤਰ ਤਰਸੇਮ ਸਿੰਘ ਵਾਸੀ ਗਲੀ ਮੰਗਲ ਸਿੰਘ ਵਕੀਲ ਵਾਲੀ ਤਰਨ ਤਾਰਨ ਨੂੰ ਕਾਬੂ ਕਰਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਪਾਸੋਂ 32 ਬੋਰ ਦੇਸੀ ਪਿਸਟਲ ਨਾਜਾਇਜ਼ ਬਰਾਮਦ ਹੋਇਆ ਹੈ | ਡੀ.ਐੱਸ.ਪੀ.ਜਗਜੀਤ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਵਲੋਂ ਪਿਛਲੇ ਦਿਨੀਂ ਗਗਨਦੀਪ ਭਾਰਗਵ ਪੁੱਤਰ ਦੇਵੀ ਲਾਲ ਵਾਸੀ ਰੋਡੂਰਾਮ ਮੁਹੱਲਾ ਤਰਨ ਤਾਰਨ ਦੀ ਗੱਡੀ ਉਪਰ ਫਾਇਰ ਕੀਤੇ ਸੀ | ਇਸ ਤੋਂ ਇਲਾਵਾ ਉਕਤ ਵਿਅਕਤੀ ਖ਼ਿਲਾਫ਼ ਪਹਿਲਾਂ ਇਰਾਦਾ ਕਤਲ, ਅਸਲਾ ਐਕਟ ਅਤੇ ਹੋਰਨਾਂ ਧਰਾਵਾਂ ਤਹਿਤ ਥਾਣਾ ਸਿਟੀ ਤਰਨ ਤਾਰਨ ਵਿਖੇ ਮਾਮਲੇ ਦਰਜ ਹਨ | ਉਨ੍ਹਾਂ ਹੋਰ ਦੱਸਿਆ ਕਿ ਮਨਜੀਤ ਸਿੰਘ ਉਰਫ਼ ਕੁੰਡੀ ਨੇ ਪਿਛਲੇ ਦਿਨੀਂ ਕਾਂਗਰਸ ਪਾਰਟੀ ਵਲੋਂ ਕੌਂਸਲਰ ਦੀ ਚੋਣ ਵੀ ਲੜੀ ਸੀ | ਡੀ.ਐੱਸ.ਪੀ. ਜਗਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ |

ਪਿਛਲੀ ਖ਼ਬਰ ਬਾਬਾ ਬੁੱਢਾ ਜੀ ਦੇ ਜੋੜ ਮੇਲੇ 'ਤੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ-ਮੈਨੇਜਰ ਸਰਬਦਿਆਲ ਸਿੰਘ <br/... ਅਗਲੀ ਖ਼ਬਰ ਜ਼ਿਮਨੀ ਚੋਣ ਵਿਚ ਜਿੱਤ ਪ੍ਰਾਪਤ ਕਰ ਕੇ ਇਹ ਸੀਟ ਹਾਈ ਕਮਾਂਡ ਦੀ ਝੋਲੀ ਪਾਈ ਜਾਵੇਗੀ-ਸੰਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।