04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਆਰਟ ਗੈਲਰੀ ਵਿਖੇ ਲਗਾਈ ਗਈ ਪ੍ਰਦਰਸ਼ਨੀ

ਆਰਟ ਗੈਲਰੀ ਵਿਖੇ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਮੌਕੇ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਹੋਰ | ਤਸਵੀਰਾਂ : ਨਿਰਮਲ ਸਟੂਡੀਓ <br/> 30-12-2025
ਅੰਮਿ੍ਤਸਰ, 29 ਦਸੰਬਰ (ਹਰਮਿੰਦਰ ਸਿੰਘ)-ਹਰ ਕਲਾ ਨੂੰ ਉਤਸ਼ਾਹਿਤ ਕਰਨ ਵਾਲੀ ਅੰਮਿ੍ਤਸਰ ਦੀ ਨਾਮੀ ਸੰਸਥਾ ਆਰਟ ਗੈਲਰੀ ਵਲੋਂ ਆਪਣੇ ਯਤਨਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਮਗਨ ਕਲਾਕਾਰ ਵਲੋਂ ਤਿਆਰ ਕੀਤੀਆਂ ਕਲਾ ਕ੍ਰਿਤੀਆਂ ਦੀ ਪ੍ਰਦਰਸ਼ਨੀ ਆਰਟ ਗੈਲਰੀ ਦੇ ਵਿਹੜੇ 'ਚ ਲਗਾਈ ਗਈ | ਜਿਸ ਦਾ ਉਦਘਾਟਨ ਆਰਟ ਗੈਲਰੀ ਦੇ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ ਵਲੋਂ ਕੀਤਾ ਗਿਆ | ਇਸ ਦੌਰਾਨ ਆਰਟ ਗੈਲਰੀ ਦੇ ਸੈਕਟਰੀ ਵਿਯੁਅਲ ਆਰਟ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਕਲਾਕਾਰ ਦੀਆਂ ਹਾਲ 'ਚ 72 ਕਲਾਕ੍ਰਿਤੀਆਂ ਲਗਾਈਆਂ ਗਈਆਂ ਹਨ | ਜੋ ਕਿ ਬੇਹਤਰੀਨ ਹਨ ਅਤੇ ਮੂੰਹੋਂ ਬੋਲਦੀਆਂ ਹਨ ਅਤੇ ਕਲਾਕਾਰਾਂ ਦੀ ਕਲਾ ਆਪਣੇ ਆਪ ਉਸ ਕਲਾ ਵਿਚ ਉਭਰਦੀ ਹੈ | ਇਹ ਪ੍ਰਦਰਸ਼ਨੀ ਆਮ ਪ੍ਰਦਰਸ਼ਨੀਆਂ ਨਾਲੋਂ ਵੱਖਰੀ ਹੈ | ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀ 1 ਜਨਵਰੀ 2026 ਤੱਕ ਜਾਰੀ ਰਹੇਗੀ | ਇਸ ਮੌਕੇ 'ਤੇ ਤਜਿੰਦਰ ਕੌਰ ਛੀਨਾ, ਧਰਮਿੰਦਰ ਸ਼ਰਮਾ, ਸੰਨਦੀਪ ਸਿੰਘ, ਨਰਿੰਦਰ ਸਿੰਘ ਬੁੱਤ ਤਰਾਸ਼, ਗੁਰਸ਼ਰਨ ਕੌਰ, ਨਰਿੰਦਰਜੀਤ ਸਿੰਘ, ਨਰਿੰਦਰ ਨਾਥ ਕਪੂਰ, ਓ.ਪੀ ਸ਼ਰਮਾ, ਬਿ੍ਜੇਸ਼ ਜੌਲੀ, ਮੈਡਮ ਗੁਰਪ੍ਰੀਤ ਕੌਰ, ਗੁਰਜੀਤ ਕੌਰ, ਅਜਮੇਰ ਸਿੰਘ ਹੇਰ, ਪਿ੍ੰਸੀਪਲ ਡਾ: ਇੰਦਰਜੀਤ ਸਿੰਘ ਗੋਗੋਆਣੀ ਤੋਂ ਇਲਾਵਾ ਆਰਟ ਗੈਲਰੀ ਦੇ ਮੈਂਬਰ ਅਤੇ ਕਲਾ ਪ੍ਰੇਮੀ ਵੱਡੀ ਗਿਣਤੀ ਵਿਚ ਸ਼ਾਮਲ ਸਨ |
ਪਿਛਲੀ ਖ਼ਬਰ ਕੂੜਾ ਸਾੜਨ ਦੀ ਰੋਕਥਾਮ ਲਈ ਸਫਾਈ ਕਰਮਚਾਰੀਆਂ ਦਾ ਜਾਗਰੂਕਤਾ ਸੈਮੀਨਾਰ ਲਗਾਇਆ <br/> ਅਗਲੀ ਖ਼ਬਰ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।