04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਨੌਜਵਾਨ ਦੀ ਮੌਤ

ਅਜੀਤ ਡੈਸਕ 30-12-2025
ਅੰਮਿ੍ਤਸਰ, 29 ਦਸੰਬਰ (ਰੇਸ਼ਮ ਸਿੰਘ)-ਇੱਥੇ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਇਕ ਨੌਜਵਾਨ ਦੀ ਮੌਤ ਹੋਣ 'ਤੇ ਮਿ੍ਤਕ ਦੇ ਵਾਰਸਾਂ ਵਲੋਂ ਡਾਕਟਰਾਂ ਖਿਲਾਫ ਲਾਪਰਵਾਹੀ ਦੇ ਦੋਸ਼ ਲਾਏ ਹਨ, ਜਿਨ੍ਹਾਂ ਨੇ ਮੰਗ ਕੀਤੀ ਕਿ ਸੰਬੰਧਤ ਡਾਕਟਰ ਖਿਲਾਫ ਪਰਚਾ ਦਰਜ ਕੀਤਾ ਜਾਵੇ | ਮਿ੍ਤਕ ਨੌਜਵਾਨ ਦੇ ਭਰਾ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਇੱਥੇ ਇਨਫੈਕਸ਼ਨ ਹੋਣ ਕਾਰਨ ਪਿਛਲੇ 15 ਦਿਨ ਤੋਂ ਜ਼ੇਰੇ ਇਲਾਜ ਸੀ ਜੋ ਬਿਲਕੁਲ ਠੀਕ ਠਾਕ ਸੀ, ਕੋਈ ਮੁਸ਼ਕਿਲ ਨਹੀਂ ਸੀ ਜਿਸ ਨੂੰ ਅਪਰੇਸ਼ਨ ਕਰਨ ਲਈ ਪਾਈਪ ਪਾਈ ਗਈ ਤੇ ਜਿਸ ਦੀ ਮੌਤ ਹੋ ਗਈ | ਇਸ ਮੌਕੇ ਏ.ਸੀ.ਪੀ. ਉੱਤਰੀ ਰਿਸ਼ਭ ਭੋਲਾ ਨੇ ਕਿਹਾ ਕਿ ਪਰਿਵਾਰਿਕ ਮੈਂਬਰਾਂ ਵਲੋਂ ਜੋ ਵੀ ਬਿਆਨ ਦਿੱਤਾ ਜਾਵੇਗਾ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਆਰਟ ਗੈਲਰੀ ਵਿਖੇ ਲਗਾਈ ਗਈ ਪ੍ਰਦਰਸ਼ਨੀ ਅਗਲੀ ਖ਼ਬਰ ਨਵੇਂ ਸਾਲ ਦਾ ਸ਼ੁਕਰਾਨਾ ਸਮਾਗਮ 1 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।