04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਕੂੜਾ ਸਾੜਨ ਦੀ ਰੋਕਥਾਮ ਲਈ ਸਫਾਈ ਕਰਮਚਾਰੀਆਂ ਦਾ ਜਾਗਰੂਕਤਾ ਸੈਮੀਨਾਰ ਲਗਾਇਆ <br/>

ਅਜੀਤ ਡੈਸਕ 30-12-2025
ਅੰਮਿ੍ਤਸਰ, 29 ਦਸੰਬਰ (ਹਰਮਿੰਦਰ ਸਿੰਘ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਚੇਅਰਪਰਸਨ ਵਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਅਤੇ ਨਿਗਮ ਕਮਿਸ਼ਨਰ ਦੀ ਰਾਹਨੁਮਾਈ ਹੇਠ ਅੱਜ ਨਗਰ ਨਿਗਮ 'ਚ ਨਗਰ ਨਿਗਮ ਵਲੋਂ ਠੋਸ ਕਚਰਾ ਸਾੜਨ ਦੀ ਰੋਕਥਾਮ ਸੰਬੰਧੀ ਇਕ ਵਿਸ਼ੇਸ਼ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਪ੍ਰੋਗਰਾਮ ਕੀਤਾ ਗਿਆ | ਇਹ ਪ੍ਰੋਗਰਾਮ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਕਰਵਾਇਆ ਗਿਆ, ਜਿਸ 'ਚ 128 ਸਫਾਈ ਕਰਮਚਾਰੀਆਂ ਅਤੇ ਬਾਗਬਾਨੀ ਕਰਮਚਾਰੀਆਂ ਨੇ ਸਰਗਰਮ ਭਾਗੀਦਾਰੀ ਕੀਤੀ | ਪ੍ਰੋਗਰਾਮ ਦੌਰਾਨ ਮੈਡਮ ਸਵਾਤੀ ਦੇਅ ਨੇ ਮੈਦਾਨੀ ਕਰਮਚਾਰੀਆਂ ਨਾਲ ਸਿੱਧਾ ਸੰਵਾਦ ਕੀਤਾ ਅਤੇ ਉਨ੍ਹਾਂ ਨੂੰ ਨਗਰ ਕਚਰਾ ਖੁੱਲ੍ਹੇ 'ਚ ਸਾੜਨ ਨਾਲ ਹੋਣ ਵਾਲੇ ਗੰਭੀਰ ਵਾਤਾਵਰਨੀ ਨੁਕਸਾਨ ਅਤੇ ਲੋਕ ਸਿਹਤ ਉੱਤੇ ਪੈਣ ਵਾਲੇ ਮੰਦ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ | ਭਾਗੀਦਾਰਾਂ ਨੂੰ ਸਪਸ਼ਟ ਤੌਰ 'ਤੇ ਨਿਰਦੇਸ਼ ਦਿੱਤੇ ਗਏ ਕਿ ਨਗਰ ਕਚਰਾ ਸਾੜਨ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਵੇ, ਸੰਵੇਦਨਸ਼ੀਲ ਸਥਾਨਾਂ 'ਤੇ ਖਾਸ ਨਿਗਰਾਨੀ ਰੱਖੀ ਜਾਵੇ ਅਤੇ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਨੂੰ ਤੁਰੰਤ ਰੋਕ ਕੇ ਸੂਚਿਤ ਕੀਤਾ ਜਾਵੇ | ਇਸ ਮੌਕੇ ਸਹਾਇਕ ਕਮਿਸ਼ਨਰ ਸੁਰਿੰਦਰ ਸਿੰਘ, ਇੰਜ. ਕਮਲਜੀਤ ਸਿੰਘ ਵਿਰਦੀ ਵਾਤਾਵਰਨ ਇੰਜੀਨੀਅਰ ਜ਼ੋਨਲ ਦਫ਼ਤਰ ਅੰਮਿ੍ਤਸਰ, ਸਿਹਤ ਅਫ਼ਸਰ ਡਾ. ਕਿਰਨ ਕੁਮਾਰ, ਡਾ: ਯੋਗੇਸ਼ ਅਰੋੜਾ, ਇੰਜ. ਸੁਖਮਨੀ ਸਿੰਘ, ਇੰਜ. ਲਖਵਿੰਦਰ ਕੁਮਾਰ ਅਤੇ ਯੁਗਯਾਦਵੀਰ ਸਿੰਘ, ਸਮੇਤ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ |

ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਰੌਸ਼ਨੀ ਲਈ ਲੱਗੇ ਪੁਰਾਤਨ ਖੰਭੇ ਨੂੰ ਮੁੜ ਸਥਾਪਿਤ ਕੀਤਾ ਜਾਵੇਗਾ-ਧੰਗੇੜਾ ਅਗਲੀ ਖ਼ਬਰ ਆਰਟ ਗੈਲਰੀ ਵਿਖੇ ਲਗਾਈ ਗਈ ਪ੍ਰਦਰਸ਼ਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।