22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਐਂਟੀ ਗੈਂਗਸਟਰ ਸੈੱਲ ਵਲੋਂ ਹੈਰੋਇਨ ਤੇ 5 ਹਜ਼ਾਰ ਦੀ ਡਰੱਗ ਮਨੀ ਸਮੇਤ ਤਸਕਰ ਕਾਬੂ <br/>

ਅਜੀਤ ਡੈਸਕ 23-12-2025

ਅੰਮਿ੍ਤਸਰ, 22 ਦਸੰਬਰ (ਰੇਸ਼ਮ ਸਿੰਘ)-ਐਂਟੀ ਗੈਗਸਟਰ ਅਪਰੇਸ਼ਨਲ ਸੈੱਲ ਵਲੋਂ 207 ਗ੍ਰਾਮ ਹੈਰੋਇਨ ਤੇ 5 ਹਜ਼ਾਰ ਦੀ ਡਰਗ ਮਨੀ ਸਮੇਤ 1 ਤਸਕਰ ਨੂੰ ਕਾਬੁੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਇਹ ਪ੍ਰਗਟਾਵਾ ਸੈੱਲ ਦੇ ਇੰਚਾਰਜ ਸਬ ਇੰਸ: ਬਲਵਿੰਦਰ ਸਿੰਘ ਨੇ ਕਰਦਿਆਂ ਦੱਸਿਆ ਕਿ ਗਿ੍ਫਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਜੋਬਨਪ੍ਰੀਤ ਸਿੰਘ ਉਰਫ ਜੋਬਨ (25) ਵਾਸੀ ਪਿੰਡ ਘੰਣੂਪੁਰ ਕਾਲੇ ਅੰਮਿ੍ਤਸਰ ਹਾਲ ਨੇੜੇ ਦਰਗਾਹ ਜੰਡ ਪੀਰ ਛੇਹਰਟਾ ਅੰਮਿ੍ਤਸਰ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਏ.ਐਸ.ਆਈ. ਪਰਗਟ ਸਿੰਘ ਤੇ ਪੁਲਿਸ ਪਾਰਟੀ ਖੰਡਵਾਲਾ ਹੁੰਦੇ ਹੋਏ ਰੇਲਵੇ ਲਾਈਨਾਂ ਲੰਘ ਕੇ ਕਿ੍ਸ਼ਨਾ ਗਾਰਡਨ ਛੇਹਰਟਾ ਨੂੰ ਜਾ ਰਹੇ ਸੀ ਤਾਂ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ | ਜਿਸ ਪਾਸੋਂ ਉਕਤ ਹੈਰੋਇਨ ਤੇ ਨਕਦੀ ਬਰਾਮਦ ਹੋਈ | ਇਸ ਸਬੰਧੀ ਥਾਣਾ ਛੇਹਰਟਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ | ਜੋ ਤਫਤੀਸ਼ ਜਾਰੀ ਹੈ ਦੋਸ਼ੀ ਪੁਲਿਸ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ |

ਪਿਛਲੀ ਖ਼ਬਰ ਅੰਮਿ੍ਤਸਰ ਸ਼ਹਿਰ 'ਚੋਂ ਕੱਢੀਆਂ ਜਾਣਗੀਆਂ ਮੀਟ, ਅੰਡੇ, ਪਾਨ-ਬੀੜੀ ਵਾਲੀਆਂ ਦੁਕਾਨਾਂ <br/> ਅਗਲੀ ਖ਼ਬਰ ਪੁਤਲੀਘਰ 'ਚ ਜਾਮ ਨਹੀਂ ਲੱਗਣ ਦਿੱਤਾ ਜਾਵੇਗਾ-ਏ.ਡੀ.ਸੀ.ਪੀ. ਟਰੈਫ਼ਿਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।