ਸੁਲਤਾਨਵਿੰਡ, 9 ਦਸੰਬਰ (ਗੁਰਨਾਮ ਸਿੰਘ ਬੁੱਟਰ)ਹਲਕਾ ਪੂਰਬੀ ਦੇ ਅਧੀਨ ਆਉਂਦੇ ਬੀ ਬਲਾਕ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਨਗਰ ਸੁਧਾਰ ਟਰਸਟ ਵਲੋਂ ਬਣਾਈਆਂ ਗਈਆਂ ਪਾਰਕਾਂ 'ਤੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ | ਇਸ ਮੌਕੇ ਗੱਲਬਾਤ ਕਰਦਿਆਂ ਨਿਊ ਅੰਮਿ੍ਤਸਰ ਦੇ ਇਲਾਕਾ ਵਾਸੀਆਂ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਦੇ ਅੰਦਰ ਬਣੀਆਂ ਪਾਰਕਾਂ ਨਾਲ ਲੋਕਾਂ ਵਲੋ ਦਰਵਾਜ਼ੇ ਕੱਢ ਕੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ | ਜਿੱਥੇ ਨਗਰ ਸੁਧਾਰ ਟਰਸਟ ਵਲੋਂ ਲੋਕਾਂ ਦੇ ਸੈਰ ਕਰਨ ਲਈ ਪਾਰਕਾਂ ਬਣਾਈਆਂ ਗਈਆਂ ਹਨ ਉਨ੍ਹਾਂ ਦੱਸਿਆ ਕਿ ਜਿਹੜੇ ਲੋਕਾਂ ਦੇ ਘਰ ਪਾਰਕਾਂ ਦੇ ਨਾਲ ਲੱਗਦੇ ਹਨ ਉਨ੍ਹਾਂ ਵਿਚੋਂ ਕੁਝ ਲੋਕਾਂ ਨੇ ਆਪਣੇ ਮਕਾਨਾਂ ਦੀਆ ਕੰਧਾਂ ਤੋੜ ਕੇ ਪਾਰਕ ਵਾਲੇ ਪਾਸੇ ਨਾਜਾਇਜ਼ ਤੌਰ ਤੇ ਦਰਵਾਜ਼ੇ ਕੱਢ ਲਏ ਹਨ | ਜਿਸ ਕਾਰਨ ਉੱਥੇ ਰੋਜ਼ਾਨਾ ਸੈਰ ਕਰਨ ਆਉਂਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਿਊ ਅੰਮਿ੍ਤਸਰ ਵਿਖੇ ਜਿਹੜੇ ਲੋਕ ਨਾਜਾਇਜ਼ ਕਬਜ਼ੇ ਕਰਦੇ ਹਨ ਉਨ੍ਹਾਂ ਕਬਜ਼ਿਆਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ | ਇਸ ਸੰਬੰਧੀ ਜਦੋਂ ਨਗਰ ਟਰਸਟ ਵਿਭਾਗ ਦੇ ਸਬੰਧਿਤ ਜੇ.ਈ. ਜਸਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪਾਰਕਾਂ 'ਤੇ ਨਾਜਾਇਜ਼ ਕਬਜ਼ੇ ਕਰ ਰਹੇ ਹਨ, ਉਹ ਕਬਜ਼ੇ ਤੁਰੰਤ ਬੰਦ ਕਰਵਾਏ ਜਾਣਗੇ |