25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਰੇਲਵੇ ਵਿਭਾਗ ਵਲੋਂ ਅੰਮਿ੍ਤਸਰ ਦੇ ਹਵਾਈ ਅੱਡੇ 'ਤੇ ਯਾਤਰੀਆਂ ਦੀ ਸਹੂਲਤ ਲਈ ਡੈਸਕ ਲਗਾਇਆ

ਅਜੀਤ ਡੈਸਕ 10-12-2025
ਰਾਜਾਸਾਂਸੀ, 9 ਦਸੰਬਰ (ਹਰਦੀਪ ਸਿੰਘ ਖੀਵਾ) ਉੱਤਰੀ ਰੇਲਵੇ ਵਿਭਾਗ ਦੇ ਫਿਰੋਜ਼ਪੁਰ ਡਿਵੀਜ਼ਨ ਵਲੋਂ ਇੰਡੀਗੋ ਏਅਰਲਾਈਨ ਦੀਆਂ ਲਗਾਤਾਰ ਉਡਾਣਾਂ ਰੱਦ ਹੋਣ ਕਾਰਨ ਹਵਾਈ ਅੱਡੇ ਖੱਜਲ ਖੁਆਰ ਹੋ ਰਹੇ ਯਾਤਰੀਆਂ ਦੀ ਸਹਾਇਤਾ ਲਈ ਅੰਮਿ੍ਤਸਰ ਹਵਾਈ ਅੱਡੇ 'ਤੇ ਇਕ ਹੈਲਪ ਡੈਸਕ ਸਥਾਪਿਤ ਕੀਤਾ ਹੈ | ਇਸਦਾ ਉਦੇਸ਼ ਯਾਤਰੀਆਂ ਨੂੰ ਮਾਰਗ ਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਨਾ ਹੈ | ਇਸ ਸਬੰਧੀ ਰੇਲਵੇ ਉੱਚ ਅਧਿਕਾਰੀ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਸਹੂਲਤ ਡੈਸਕ ਰਾਹੀਂ, ਰੇਲਵੇ ਕਰਮਚਾਰੀ ਅੰਮਿ੍ਤਸਰ ਹਵਾਈ ਅੱਡੇ 'ਤੇ ਉਪਲਬਧ ਰੇਲਗੱਡੀਆਂ, ਸਮਾਂ-ਸਾਰਣੀ, ਟਿਕਟ ਬੁਕਿੰਗ, ਵਾਧੂ ਕੋਚ ਪ੍ਰਬੰਧਾਂ ਅਤੇ ਹੋਰ ਸੇਵਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ, ਜਿਸ ਨਾਲ ਉਹ ਸੁਰੱਖਿਅਤ ਅਤੇ ਆਸਾਨੀ ਨਾਲ ਆਪਣੀਆਂ ਮੰਜ਼ਿਲਾਂ 'ਤੇ ਪਹੁੰਚ ਸਕਦੇ ਹਨ | ਉਨ੍ਹਾਂ ਦੱਸਿਆ ਕਿ ਯਾਤਰੀ ਅਗਲੇ ਚਾਰ ਦਿਨਾਂ ਲਈ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਦਿੱਲੀ ਜਾਣ ਵਾਲੀਆਂ ਲਗਜ਼ਰੀ ਟ੍ਰੇਨਾਂ (ਅੰਮਿ੍ਤਸਰ ਸ਼ਤਾਬਦੀ 12014, ਗੋਲਡਨ ਸ਼ਤਾਬਦੀ 12030, ਅਤੇ ਵੰਦੇ ਭਾਰਤ ਐਕਸਪ੍ਰੈਸ 22488) ਵਿੱਚ ਉਪਲਬਧ ਸੀਟਾਂ ਦਾ ਲਾਭ ਲੈ ਸਕਦੇ ਹਨ | ਯਾਤਰੀਆਂ ਦੀ ਸਹੂਲਤ ਲਈ, ਸ਼ਤਾਬਦੀ ਐਕਸਪ੍ਰੈਸ 'ਚ 6, 7 ਅਤੇ 8 ਦਸੰਬਰ ਨੂੰ ਦੋ ਵਾਧੂ ਡੱਬੇ ਜੋੜੇ ਗਏ ਸਨ | ਉਹਨਾਂ ਕਿਹਾ ਕਿ ਫਿਰੋਜ਼ਪੁਰ ਡਿਵੀਜ਼ਨ ਯਾਤਰੀਆਂ ਦੀ ਸਹੂਲਤ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਯਾਤਰੀਆਂ ਨੂੰ ਪੂਰਾ ਸਹਿਯੋਗ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ |
ਪਿਛਲੀ ਖ਼ਬਰ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਕੁਝ ਲੋਕਾਂ ਵਲੋਂ ਪਾਰਕਾਂ 'ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਅਗਲੀ ਖ਼ਬਰ ਓ. ਟੀ. ਸ੍ਰੇਣੀ ਨਾਲ ਤਨਖ਼ਾਹ ਸਕੇਲ 'ਚ ਵਿਤਕਰਾ ਦੂਰ ਕੀਤਾ ਜਾਵੇ- ਐਸੋਸੀਏਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।