25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਓ. ਟੀ. ਸ੍ਰੇਣੀ ਨਾਲ ਤਨਖ਼ਾਹ ਸਕੇਲ 'ਚ ਵਿਤਕਰਾ ਦੂਰ ਕੀਤਾ ਜਾਵੇ- ਐਸੋਸੀਏਸ਼ਨ

ਅਜੀਤ ਡੈਸਕ 10-12-2025
ਅੰਮਿ੍ਤਸਰ, 9 ਦਸੰਬਰ (ਰੇਸ਼ਮ ਸਿੰਘ)-ਮੈਡੀਕਲ ਕਾਲਜ ਗੁਰੂ ਨਾਨਕ ਦੇਵ ਹਸਪਾਤਲ ਵਿਖੇ ਈ. ਐੱਨ. ਟੀ., ਈ. ਵਾਏ. ਈ. 'ਚ ਕੰਮ ਕਰਦੇ ਓ. ਟੀ. ਏ. ਤੇ ਓ. ਟੀ. ਐੱਸ. ਦੀ ਮੀਟਿੰਗ 'ਚ ਪ੍ਰਧਾਨਗੀ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਓ. ਟੀ. ਸ੍ਰੇਣੀ ਨਾਲ ਤਨਖਾਹ ਸਕੇਲ 'ਚ ਵਿਤਕਰਾ ਦੂਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ 16-17 ਸਾਲਾਂ ਤੋਂ ਕੰਮ ਕਰਦੇ ਕਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਉਹ ਸਕਰਾਰ ਦੇ ਧਨਵਾਦੀ ਹਨ, ਪਰ 7 ਵੇਂ ਕੇਂਦਰੀ ਤਨਖਾਹ ਸਕੇਲ ਨੂੰ ਲਾਗੂ ਕਰਨ ਲਗਿਆ ਬੇਇਨਸਾਫੀ ਹੋਈ ਹੈ ਜਿਸ ਵੇ ਕਿ ਸਟਾਫ ਨਰਸ, ਰੇਡੀਓਗ੍ਰਾਫਰ ਤੇ ਹੋਰਾਂ ਦੀ ਯੋਗਤਾ ਵੀ ਲਗਭਗ ਬਰਾਬਰ ਹੈ ਪਰ ਤਨਖ਼ਾਹ ਸਕੇਲ ਸਭ ਤੋਂ ਘੱਟ ਦਿੱਤਾ ਗਿਆ ਹੈ | ਇਸ ਮੌਕੇ ਦੀਪਕ ਕੁਮਾਰ ਉਪ ਪ੍ਰਧਾਨ, ਅੰਮਿ੍ਤਾ ਸ਼ਰਮਾ ਜਨ: ਸਕੱਤਰ, ਜਸਵਿੰਦਰ ਸਿੰਘ ਸੱਕਤਰ, ਮਨਦੀਪ ਕੌਰ ਖਜ਼ਾਨਚੀ, ਰਾਜਨ ਸੁਮਿਤ, ਪਰਮਿੰਦਰ ਸਿੰਘ, ਸਿੰਕਦਰ ਸਿੰਘ, ਦਵਿੰਦਰ ਸਿੰਘ, ਹੀਰਾ ਮਸੀਹ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰੇਲਵੇ ਵਿਭਾਗ ਵਲੋਂ ਅੰਮਿ੍ਤਸਰ ਦੇ ਹਵਾਈ ਅੱਡੇ 'ਤੇ ਯਾਤਰੀਆਂ ਦੀ ਸਹੂਲਤ ਲਈ ਡੈਸਕ ਲਗਾਇਆ ਅਗਲੀ ਖ਼ਬਰ ਇਤਿਹਾਸਕ ਰਾਮ ਬਾਗ ਵਿਖੇ ਉਸਾਰੀਆਂ ਨੂੰ ਲੈ ਕੇ ਏ. ਐੱਸ. ਆਈ. ਅਤੇ ਨਗਰ ਨਿਗਮ ਵਿਚਕਾਰ ਛਿੜੀ ਬਹਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।