25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸੀਨੀਅਰ ਡਿਪਟੀ ਮੇਅਰ ਪਿ੍ਯੰਕਾ ਸ਼ਰਮਾ ਨੇ ਵਾਰਡ ਨੰ: 11 ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

ਅਜੀਤ ਡੈਸਕ 10-12-2025
ਅੰਮਿ੍ਤਸਰ, 9 ਦਸੰਬਰ (ਹਰਮਿੰਦਰ ਸਿੰਘ)-ਸੀਨੀਅਰ ਡਿਪਟੀ ਮੇਅਰ ਪਿ੍ਯੰਕਾ ਸ਼ਰਮਾ ਨੇ ਆਪਣੀ ਵਾਰਡ ਨੰ: 11 ਦੇ ਅਧੀਨ ਆਉਂਦੇ ਨਿਊ ਗਰੀਨ ਫੀਲਡ ਦੇ ਲੋਕਾਂ ਨਾਲ ਬੈਠਕ ਕੀਤੀ | ਇਸ ਦੌਰਾਨ ਉਨ੍ਹਾਂ ਲੋਕਾਂ ਨਾਲ ਚਾਹ 'ਤੇ ਚਰਚਾ ਕੀਤੀ, ਜਿਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ | ਇਸ ਦੌਰਾਨ ਪਿ੍ਯੰਕਾ ਸ਼ਰਮਾ ਨੇ ਕਿਹਾ ਕਿ ਵਾਰਡ ਨੰ: 11 ਦੇ ਵਾਸੀਆਂ ਨੇ ਆਪਣੇ ਵੋਟ ਦੇ ਰੂਪ ਵਿਚ ਪਿਆਰ ਦੇ ਕੇ ਸ਼ਹਿਰ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ | ਸ਼ਹਿਰ ਵਿਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਉਨ੍ਹਾਂ ਦੀ ਟੀਮ ਹਮੇਸ਼ਾ ਤਤਪਰ ਹੈ ਪਰ ਆਪਣੀ ਵਾਰਡ ਦੇ ਲੋਕਾਂ ਨੂੰ ਹਰ ਸਹੂਲਤ ਦੇਣਾ ਉਨ੍ਹਾਂ ਦੀ ਪਹਿਲ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਲੋਕਾਂ ਤੱਕ ਪਹੁੰਚਾਉਣਾ ਉਹ ਆਪਣਾ ਫਰਜ਼ ਸਮਝਦੇ ਹਨ ਅਤੇ ਇਸ ਦੇ ਲਈ ਉਨ੍ਹਾਂ ਦੇ ਦਫ਼ਤਰ ਵਿਖੇ ਨਿਰੰਤਰ ਕੰਮ ਕਰਵਾਏ ਜਾਂਦੇ ਹਨ | ਉਨ੍ਹਾਂ ਸੱਦਾ ਦਿੱਤਾ ਕਿ ਕਿਸੇ ਨੂੰ ਕੋਈ ਸਮੱਸਿਆ ਹੈ ਉਹ ਉਨ੍ਹਾਂ ਨੂੰ ਮਜੀਠਾ ਰੋਡ ਸਥਿਤ ਦਫ਼ਤਰ ਵਿਖੇ ਮਿਲ ਸਕਦੇ ਹਨ | ਇਸ ਮੌਕੇ 'ਤੇ ਰਾਜੀਵ ਖੰਨਾ, ਪਿ੍ੰਸ, ਮੋਹਿਤ, ਆਰ ਕੇ ਖੰਨਾ, ਦਕਸ਼ ਭਾਟੀਆ, ਜਤਿਨ, ਅਮਰਜੀਤ ਸਿੰਘ, ਰਾਜੇਸ਼ ਖੰਨਾ, ਬਿ੍ਜ ਮੋਹਨ, ਗੁਰਜੀਤ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਇਤਿਹਾਸਕ ਰਾਮ ਬਾਗ ਵਿਖੇ ਉਸਾਰੀਆਂ ਨੂੰ ਲੈ ਕੇ ਏ. ਐੱਸ. ਆਈ. ਅਤੇ ਨਗਰ ਨਿਗਮ ਵਿਚਕਾਰ ਛਿੜੀ ਬਹਿਸ ਅਗਲੀ ਖ਼ਬਰ ਡੀ. ਆਰ. ਮਾਡਰਨ ਸੀ. ਸੈ. ਸਕੂਲ 'ਚ ਇੰਟਰ ਸਕੂਲ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।