ਅੰਮਿ੍ਤਸਰ, 9 ਦਸੰਬਰ (ਗਗਨਦੀਪ ਸ਼ਰਮਾ)-ਡੀ. ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੀ ਸੰਸਥਾਪਕ ਪਿ੍ੰ. ਐੱਸ. ਪਠਾਨੀਆ ਦੀ ਯਾਦ ਨੂੰ ਸਮਰਪਿਤ ਦੂਜੀ ਇੰਟਰ ਸਕੂਲ ਤਾਇਕਵਾਂਡੋ ਚੈਂਪੀਅਨਸ਼ਿਪ-2025 ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਦੇ ਨਾਲ ਹਿੱਸਾ ਲਿਆ | ਡੀ. ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਅਤੇ ਡੀ. ਆਰ. ਜੂਨੀਅਰ ਕੈਂਪਸ ਦੇ ਪਹਿਲੀ ਤੋਂ ਦਸਵੀਂ ਜਮਾਤ ਦੇ ਕੁੱਲ 21 ਵਿਦਿਆਰਥੀਆਂ ਨੇ ਇਸ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਗੋਲਡ, 6 ਚਾਂਦੀ ਅਤੇ 5 ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ | ਮੁੱਥ ਮਹਿਮਾਨ ਸਮਾਜਿਕ ਕਾਰਕੁੰਨ ਕੁਮਾਰ ਅਮਿਤ, ਸਕੂਲ ਦੇ ਚੇਅਰਮੈਨ ਦਲਜੀਤ ਪਠਾਨੀਆ, ਡਾਇਰੈਕਟਰ ਰਵਿੰਦਰ ਪਠਾਨੀਆ, ਪਿ੍ੰ. ਹਿਮਾਨੀ ਪਠਾਨੀਆ, ਸੂਰਜ ਕੁਮਾਰ, ਨਰੇਸ਼ ਕੁਮਾਰ ਰੀਕੋ, ਸੰਨੀ ਕੁਮਾਰ ਅਤੇ ਅੰਮਿ੍ਤਸਰ ਤਾਇਕਵਾਂਡੋ ਐਸੋਸੀਏਸ਼ਨ ਦੇ ਪ੍ਰਧਾਨ ਲਕਸ਼ਮਣ ਪ੍ਰਸ਼ਾਦ ਵਲੋਂ ਸਾਂਝੇ ਤੌਰ 'ਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ | ਚੇਅਰਮੈਨ ਦਲਜੀਤ ਪਠਾਨੀਆ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਭਵਿੱਖ 'ਚ ਵੀ ਪੜ੍ਹਾਈ ਦੇ ਨਾਲ-ਨਾਲ ਖੇਡ ਗਤੀਵਿਧੀਆਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਡਾਇਰੈਕਟਰ ਰਵਿੰਦਰ ਪਠਾਨੀਆ ਨੇ ਕਿਹਾ ਕਿ ਵਿਦਿਆਰਥੀਆਂ ਦੁਆਰਾ ਦਿਖਾਇਆ ਗਿਆ ਅਨੁਸ਼ਾਸਨ, ਹਿੰਮਤ ਅਤੇ ਸ਼ਾਨਦਾਰ ਹੁਨਰ ਬਹੁਤ ਸ਼ਲਾਘਾਯੋਗ ਹਨ | ਅਖੀਰ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸਕੂਲ ਦੇ ਸੰਸਥਾਪਕ ਪਿ੍ੰ. ਐੱਸ. ਪਠਾਨੀਆ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਰਹਾਂਗੇ | ਇਸ ਚੈਂਪੀਅਨਸ਼ਿਪ ਦਾ ਸਮਾਪਨ ਸ੍ਰੀਮਤੀ ਐੱਸ. ਪਠਾਨੀਆ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਇਆ |