25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਟਾਰਟ ਅਪ ਪਾਈਟੈਕਸ-2025 'ਚ ਚਮਕੇ

ਅਜੀਤ ਡੈਸਕ 10-12-2025
ਅੰਮਿ੍ਤਸਰ, 9 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਦੇ ਸਭ ਤੋਂ ਵੱਡੇ ਵਪਾਰਕ ਮੇਲੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੇ 19ਵੇਂ ਸੰਸਕਰਣ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੂਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ (ਜੀ.ਜੇ.ਸੀ.ਈ.ਆਈ.) ਨੇ ਆਪਣੇ ਸਟਾਰਟਅੱਪਾਂ ਨੂੰ ਚੰਗੀ ਤਰ੍ਹਾਂ ਸਾਹਮਣੇ ਲਿਆਂਦਾ ਹੈ | ਇਸ ਪੰਜ ਦਿਨੀ ਮੇਲੇ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੌਜਵਾਨ ਉੱਦਮੀਆਂ ਨੇ ਆਪਣੇ ਉਤਪਾਦਾਂ ਦਾ ਜ਼ਬਰਦਸਤ ਪ੍ਰਦਰਸ਼ਨ ਕੀਤਾ | ਯੂਨੀਵਰਸਿਟੀ ਦੇ ਗੋਲਡਨ ਜੂਬਲੀ ਸੈਂਟਰ ਨੇ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ ਇਸ ਮੌਕੇ ਦੀ ਪੂਰੀ ਤਰ੍ਹਾਂ ਵਰਤੋਂ ਕੀਤੀ ਹੈ | ਅੱਜ ਦੇ ਸਮੇਂ 'ਚ ਜਿਥੇ ਬੇਰੁਜ਼ਗਾਰੀ ਵੱਡੀ ਸਮੱਸਿਆ ਬਣੀ ਹੋਈ ਹੈ, ਉੱਥੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਆਪਣੀ ਦੂਰਅੰਦੇਸ਼ੀ ਸੋਚ ਨਾਲ ਇਕ ਅਜਿਹਾ ਇਨੋਵੇਟਿਵ ਤੇ ਰਿਸਰਚ-ਅਧਾਰਿਤ ਮਾਹੌਲ ਸਿਰਜਿਆ ਹੈ ਕਿ ਵਿਦਿਆਰਥੀ ਡਿਗਰੀ ਲੈਣ ਤੋਂ ਬਾਅਦ ਨੌਕਰੀ ਦੀ ਤਲਾਸ਼ ਵਾਲੇ ਨਹੀਂ ਸਗੋਂ ਖੁਦ ਨੌਕਰੀਆਂ ਪੈਦਾ ਕਰਨ ਵਾਲੇ ਬਿਜ਼ਨਸਮੈਨ ਬਣਦੇ ਹਨ | ਉਨ੍ਹਾਂ ਦੀ ਅਗਵਾਈ 'ਚ ਗੋਲਡਨ ਜੁਬਲੀ ਸੈਂਟਰ ਅੱਜ 40 ਇਨਕਿਊਬੇਟਿਡ ਤੇ 10 ਪ੍ਰੀ-ਇਨਕਿਊਬੇਟਿਡ ਸਟਾਰਟਅੱਪਾਂ ਨੂੰ ਮਾਰਗਦਰਸ਼ਨ ਦੇ ਰਿਹਾ ਹੈ | ਪਾਈਟੈਕਸ 'ਚ ਸੈਂਟਰ ਨਾਲ ਜੁੜੇ ਸਟਾਰਟਅੱਪਾਂ ਡਾ. ਦਿਵਜੋਤ ਕੌਰ (ਡਿਵਾਈਨ ਫਲੇਮਜ਼), ਵਰੁਣ ਖੰਨਾ (ਦ ਅੰਮਿ੍ਤਸਰ ਸਟੋਰ), ਸਮਾਈਲੀ ਚੌਧਰੀ (ਦ ਵ੍ਹਾਈਟ ਸਪੇਸ/ਦ ਆਰਟ ਅਟੈਲੀਅਰ), ਕੈਲਾਸ਼ ਗੌਤਮ (ਅੰਕੁਰ ਵੈਲਨੈੱਸ), ਹਰਮਨਦੀਪ ਸਿੰਘ (ਦ ਸਿੰਘ ਐਗਰੋ) ਤੇ ਅਰਮਾਨ ਮਹਾਤੋ (ਮੋਰਾਕੋ) ਨੇ ਆਪਣੇ ਵਿਲੱਖਣ ਤੇ ਨਵੀਨਤਾਕਾਰੀ ਉਤਪਾਦ ਪੇਸ਼ ਕੀਤੇ | ਸੈਂਟਰ ਦੇ ਕੋਆਰਡੀਨੇਟਰ ਪ੍ਰੋ. (ਡਾ.) ਬਲਵਿੰਦਰ ਸਿੰਘ ਤੇ ਡਿਪਟੀ ਕੋਆਰਡੀਨੇਟਰ ਡਾ. ਅਪਰਨਾ ਭਾਟੀਆ ਨੇ ਪੀ.ਐੱਚ.ਡੀ.ਸੀ.ਸੀ., ਪੰਜਾਬ ਸਰਕਾਰ ਤੇ ਸਟਾਰਟਅੱਪ ਪੰਜਾਬ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਨਵੇਂ ਉੱਦਮੀਆਂ ਨੂੰ ਅਜਿਹਾ ਵੱਡਾ ਪਲੇਟਫਾਰਮ ਦਿੱਤਾ |
ਪਿਛਲੀ ਖ਼ਬਰ ਕੈਪਟਨ ਅਤੇ ਚੰਨੀ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਕਿੰਨੇ ਸੂਟਕੇਸ ਕਾਂਗਰਸ ਹਾਈਕਮਾਂਡ ਨੂੰ ਸੌਂਪੇ ਜਨਤਕ ਕਰਨ: ਛੀਨਾ ਅਗਲੀ ਖ਼ਬਰ ਪਿ੍ੰਸੀਪਲ ਸਰਬਜੀਤ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।