25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਵਰਪਾਲ ਵਿਖੇ ਜਥੇ. ਰਣੀਕੇ ਦੀ ਅਗਵਾਈ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਮੈਂਬਰਾਂ ਦੇ ਹੱਕ 'ਚ ਚੋਣ ਰੈਲੀ

ਅਜੀਤ ਡੈਸਕ 10-12-2025

ਚੱਬਾ, 9 ਦਸੰਬਰ (ਜੱਸਾ ਅਨਜਾਣ)- ਅੱਜ ਸਾਬਕਾ ਕੈਬਨਿਟ ਮੰਤਰੀ ਜਥੇ. ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਹੇਠ ਜ਼ੋਨ ਵਰਪਾਲ ਕਲਾਂ ਵਿਖੇ ਸੀਨੀਅਰ ਅਕਾਲੀ ਆਗੂ ਅਮਨਦੀਪ ਸਿੰਘ ਲਾਲੀ ਦੇ ਗ੍ਰਹਿ ਵਿਖੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੰਬਰਦਾਰ ਮਨਜੀਤ ਸਿੰਘ ਚਾਟੀਵਿੰਡ ਬੋਪਾਰਾਏ ਦੇ ਹੱਕ 'ਚ ਚੋਣ ਮੀਟਿੰਗ ਕੀਤੀ ਗਈ, ਜੋ ਦੇਖਦਿਆਂ-ਦੇਖਦਿਆਂ ਹੀ ਇਕ ਵਿਸ਼ਾਲ ਚੋਣ ਰੈਲੀ ਦਾ ਰੂਪ ਧਾਰਨ ਕਰ ਗਈ | ਜਿਸ ਤੋਂ ਸਾਬਤ ਹੁੰਦਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਮਨਜੀਤ ਸਿੰਘ ਨੰਬਰਦਾਰ ਦੀ ਜਿੱੱੱਤ ਯਕੀਨੀ ਹੈ | ਇਸ ਚੋਣ ਰੈਲੀ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਥੇ. ਰਣੀਕੇ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਜੀਤ ਸਿੰਘ ਨੰਬਰਦਾਰ ਤੇ ਸੰਮਤੀ ਉਮੀਦਵਾਰਾਂ ਦੇ ਹੱਕ 'ਚ ਵੋਟਾਂ ਪਾ ਕੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਤੋਰਿਆ ਜਾ ਸਕੇ | ਇਸ ਭਰਵੇਂ ਇਕੱਠ ਨੂੰ ਜਥੇ. ਮਗਵਿੰਦਰ ਸਿੰਘ ਖਾਪੜ੍ਹਖੇੜੀ ਮੈਂਬਰ ਸ਼੍ਰੋਮਣੀ ਕਮੇਟੀ, ਚੇਅਰਮੈਨ ਜਗੀਰ ਸਿੰਘ ਚਾਟੀਵਿੰਡ, ਸਰਪੰਚ ਪ੍ਰੀਤ ਸਿੰਘ ਗਿੱਲ ਵਰਪਾਲ, ਡਾ. ਸ਼ਰਨਜੀਤ ਸਿੰਘ ਚੱਬਾ, ਬਲਬੀਰ ਸਿੰਘ ਚੱਬਾ, ਅੰਗਰੇਜ਼ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਵਣਚੜ੍ਹੀ, ਜਸਬੀਰ ਸਿੰਘ ਵਰਪਾਲ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਪ੍ਰਤਾਪ ਸਿੰਘ ਪੰਡੋਰੀ, ਭਾਗ ਸਿੰਘ ਵਰਪਾਲ, (ਦੋਵੇਂ ਸਾਬਕਾ ਸਰਪੰਚ) ਜਤਿੰਦਰ ਸਿੰਘ, ਸਰਬਜੀਤ ਸਿੰਘ ਰਿੰਕੂ, ਦਿਲਬਾਗ ਸਿੰਘ ਆੜ੍ਹਤੀਆ, ਮਲਕੀਤ ਸਿੰਘ ਵਣਚੜ੍ਹੀ, ਗੁਰਦੇਵ ਸਿੰਘ ਵਰਪਾਲ, ਹਰਪਾਲ ਸਿੰਘ ਸੀਮੇਂਟ ਵਾਲੇ, ਪੁੰਨਾ ਸਿੰਘ ਝੀਤੇ, ਅਮਰਜੀਤ ਸਿੰਘ ਝੀਤੇ, ਮਨਸਾ ਸਿੰਘ, ਪਰਮਜੀਤ ਸਿੰਘ ਬਿਸੰਭਰਪੁਰਾ, ਗੁਰਜੰਟ ਸਿੰਘ ਵਰਪਾਲ, ਬਲਜ਼ਿੰਦਰ ਸਿੰਘ, ਪਿੰਟੂ ਸਿੰਘ, ਨਿਰਮਲ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ ਤੇ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਨਿਵੇਸ਼ ਦਾ ਨਵਾਂ ਕੇਂਦਰ ਬਣ ਰਿਹਾ- ਬਰਾੜ ਅਗਲੀ ਖ਼ਬਰ 13 ਨੂੰ ਲੱਗੇਗੀ ਅੰਮਿ੍ਤਸਰ 'ਚ ਕੌਮੀ ਲੋਕ ਅਦਾਲਤ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।