25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਨਿਵੇਸ਼ ਦਾ ਨਵਾਂ ਕੇਂਦਰ ਬਣ ਰਿਹਾ- ਬਰਾੜ

ਅਜੀਤ ਡੈਸਕ 10-12-2025
ਅੰਮਿ੍ਤਸਰ, 9 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਅੰਮਿ੍ਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਪਨਸਪ (ਪੰਜਾਬ) ਪ੍ਰਭਬੀਰ ਸਿੰਘ ਬਰਾੜ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਾਪਾਨ ਅਤੇ ਦੱਖਣੀ ਕੋਰੀਆ ਦੇ ਮਹੱਤਵਪੂਰਨ ਦੌਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੇ ਜਿਵੇਂ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਨੂੰ 'ਰਾਜਦੂਤ' ਬਣ ਕੇ ਕੋਰੀਆਈ ਕੰਪਨੀਆਂ ਨੂੰ ਪੰਜਾਬ 'ਚ ਨਿਵੇਸ਼ ਲਈ ਪ੍ਰੇਰਿਤ ਕਰਨ ਦਾ ਸੰਦੇਸ਼ ਦਿੱਤਾ ਹੈ, ਉਹ ਸਰਾਹਣਯੋਗ ਹੈ | ਉਨ੍ਹਾਂ ਕਿਹਾ ਕਿ ਇਹ ਦੌਰਾ ਸਾਬਿਤ ਕਰਦਾ ਹੈ ਕਿ ਪੰਜਾਬ ਦੀ ਸਰਕਾਰ ਗੰਭੀਰਤਾ ਨਾਲ ਉਦਯੋਗੀਕਰਨ ਨੂੰ ਨਵੀਂ ਦਿਸ਼ਾ ਦੇਣ ਲਈ ਵਚਨਬੱਧ ਹੈ | ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿਓਲ 'ਚ ਭਾਰਤੀ ਰਾਜਦੂਤ ਨਾਲ ਮੁਲਾਕਾਤ ਤੇ ਕੋਰੀਆਈ ਉਦਯੋਗਿਕ ਘਰਾਣਿਆਂ ਨਾਲ ਕੀਤਾ ਗਿਆ ਸੰਵਾਦ ਪੰਜਾਬ ਲਈ ਭਵਿੱਖ ਦੇ ਵੱਡੇ ਮੌਕੇ ਖੋਲ੍ਹਦਾ ਹੈ |
ਪਿਛਲੀ ਖ਼ਬਰ ਜਦੋਂ ਕਿਸਾਨ ਯੂਨੀਅਨ ਨੇ ਲਗਾ ਦਿੱਤਾ ਪਟਵਾਰ ਖਾਨੇ ਨੂੰ ਜਿੰਦਾ * ਕੰਮਕਾਜ ਲਈ ਆਏ ਲੋਕ ਤੇ ਵਿਦਿਆਰਥੀ ਹੋਏ ਖੱਜਲ ਖੁਆਰ... ਅਗਲੀ ਖ਼ਬਰ ਵਰਪਾਲ ਵਿਖੇ ਜਥੇ. ਰਣੀਕੇ ਦੀ ਅਗਵਾਈ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਮੈਂਬਰਾਂ ਦੇ ਹੱਕ 'ਚ ਚੋਣ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।