25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪੰਜਾਬ ਸਰਕਾਰ ਅਜਿਹੇ ਨਿਯਮ ਬਣਾਏ ਕਿ ਮੁਲਾਜ਼ਮ ਦਫ਼ਤਰਾਂ ਤੋਂ ਘੱਟ ਸਮੇਂ ਤੱਕ ਗਾਇਬ ਰਹਿਣ: ਪ੍ਰੋ: ਚਾਵਲਾ

ਅਜੀਤ ਡੈਸਕ 10-12-2025

ਅੰਮਿ੍ਤਸਰ, 9 ਦਸੰਬਰ (ਹਰਮਿੰਦਰ ਸਿੰਘ)-ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਅੰਮਿ੍ਤਸਰ 'ਚ ਵੀ. ਆਈ. ਪੀ. ਸ਼ਖ਼ਸੀਅਤਾਂ ਦਾ ਆਉਣਾ ਜਾਣਾ ਬਹੁਤ ਜ਼ਿਆਦਾ ਹੈ | ਖਾਸ ਕਰਕੇ ਸੀਨੀਅਰ ਅਧਿਕਾਰੀ ਅਤੇ ਮੰਤਰੀ ਆਉਂਦੇ ਹਨ ਪਰ ਉਨ੍ਹਾਂ ਦੀ ਆਉ ਭਗਤ ਕਰਨ ਲਈ ਸਾਰੇ ਹੀ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗ ਜਾਂਦੀਆਂ ਹਨ ਜਿਸ ਕਾਰਨ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਨਿਰਾਸ਼ ਮੁੜਣਾ ਪੈਂਦਾ ਹੈ | ਉਨ੍ਹਾਂ ਕਿਹਾ ਜਿਸ ਵਿਭਾਗ ਨਾਲ ਸੰਬੰਧਿਤ ਕੋਈ ਉਚ ਅਧਿਕਾਰੀ ਜਾਂ ਮੰਤਰੀ ਆਉਂਦਾ ਹੈ ਉਸ ਵਿਭਾਗ ਦੀ ਡਿਊਟੀ ਹੀ ਲਗਾਈ ਜਾਵੇ ਅਤੇ ਦਫ਼ਤਰਾਂ ਵਿਚ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਦਫ਼ਤਰਾਂ ਵਿਚ ਪੂਰੀ ਹੋਵੇ ਅਤੇ ਲੋਕਾਂ ਨੂੰ ਆਪਣੇ ਕੰਮਾਂ ਲਈ ਖੱਜਲ ਖੁਆਰ ਨਾ ਹੋਣਾ ਪਵੇ | ਉਨ੍ਹਾਂ ਕਿਹਾ ਸ਼ਹਿਰ ਵਿਚ ਧਾਰਮਿਕ ਸਮਾਗਮਾਂ ਕਾਰਨ ਵੀ ਆਵਾਜਾਈ ਦੇ ਜਾਮ ਲੱਗਦੇ ਹਨ | ਇਸ ਦੇ ਲਈ ਸਮਾਂ ਨਿਰਧਾਰਤ ਕੀਤਾ ਜਾਵੇ ਅਤੇ ਉਸ ਰੂਟ ਦੀ ਆਵਾਜਾਈ ਦੀ ਬਹਾਲੀ ਲਈ ਯਤਨ ਕੀਤੇ ਜਾਣੇ ਚਾਹੀਦੇ |

ਪਿਛਲੀ ਖ਼ਬਰ 13 ਨੂੰ ਲੱਗੇਗੀ ਅੰਮਿ੍ਤਸਰ 'ਚ ਕੌਮੀ ਲੋਕ ਅਦਾਲਤ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਗਲੀ ਖ਼ਬਰ ਸਿਮਰਨਜੀਤ ਕÏਰ ਧੰਜਲ ਨਮਿਤ ਅੰਤਿਮ ਅਰਦਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।