ਅੰਮਿ੍ਤਸਰ, 4 ਦਸੰਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਮਿਡਟਾਊਨ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਦੇ ਸਰਕਾਰੀ ਐਲੀਮੈਂਟਰੀ ਅਤੇ ਮਿਡਲ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ | ਕਲੱਬ ਦੇ ਪ੍ਰਧਾਨ ਰੋਟੇਰੀਅਨ ਡਾ. ਆਰ. ਕੇ. ਬੇਦੀ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੀ ਮਹੱਤਤਾ ਅਤੇ ਰੋਟਰੀ ਕਲੱਬ ਅਮਿ੍ਤਸਰ ਮਿਡਟਾਊਨ ਦੀਆਂ ਸਮਾਜ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣੰੂ ਕਰਵਾਇਆ ਅਤੇ ਭਵਿੱਖ 'ਚ ਵੀ ਸਕੂਲ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ | ਸਕੂਲ ਮੁਖੀ ਹਰਜਾਪ ਬਲ ਅਤੇ ਸਕੂਲ ਸਟਾਫ ਨੇ ਇਸ ਉਪਰਾਲੇ ਲਈ ਰੋਟਰੀ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਸਿਸਟੈਂਟ ਗਵਰਨਰ ਰੋਟੇਰੀਅਨ ਰਿਸ਼ੀ ਖੰਨਾ, ਸੈਕਟਰੀ ਰੋਟੇਰੀਅਨ ਬੀ. ਕੇ. ਗੁਪਤਾ ਵੀ ਹਾਜ਼ਰ ਸਨ |