ਅੰਮਿ੍ਤਸਰ, 4 ਦਸੰਬਰ (ਗਗਨਦੀਪ ਸ਼ਰਮਾ)-ਖ਼ਰਾਬ ਮੌਸਮ ਕਾਰਨ ਅੰਮਿ੍ਤਸਰ ਨਾਲ ਸੰਬੰਧਿਤ ਛੇ ਰੇਲ ਗੱਡੀਆਂ ਰੱਦ ਰਹੀਆਂ, ਜਿਨ੍ਹਾਂ 'ਚ (14618/17) ਅੰਮਿ੍ਤਸਰ-ਪੁਰਨੀਆ ਕੋਰਟ ਜਨਸੇਵਾ ਐਕਸਪ੍ਰੈੱਸ, (14505/06) ਅੰਮਿ੍ਤਸਰ-ਨੰਗਲ ਡੈਮ ਐਕਸਪ੍ਰੈੱਸ, (14542/41) ਅੰਮਿ੍ਤਸਰ-ਚੰਡੀਗੜ੍ਹ ਇੰਟਰਸਿਟੀ, (14653/54) ਅੰਮਿ੍ਤਸਰ-ਹਿਸਾਰ, (18104/03) ਅੰਮਿ੍ਤਸਰ-ਟਾਟਾਨਗਰ ਜਲਿ੍ਹਆਂਵਾਲਾ ਬਾਗ ਅਤੇ (14616/15) ਅੰਮਿ੍ਤਸਰ-ਲਾਲ ਕੂਆਂ ਐਕਸਪ੍ਰੈੱਸ ਸ਼ਾਮਿਲ ਸੀ | ਅਜਿਹੇ 'ਚ ਯਾਤਰੀਆਂ ਨੂੰ ਤੰਗ-ਪ੍ਰੇਸ਼ਾਨ ਹੋਣਾ ਪਿਆ, ਜੋ ਕਿ ਗੱਡੀਆਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਪੁੱਛਗਿੱਛ ਕੇਂਦਰ, ਬੁਕਿੰਗ ਦਫ਼ਤਰ (ਜਨਰਲ ਟਿਕਟ ਕਾਉਂਟਰ) ਆਦਿ ਸਮੇਤ ਵੱਖ-ਵੱਖ ਜਗ੍ਹਾ 'ਤੇ ਭਟਕਦੇ ਰਹੇ ਅਤੇ ਫੇਰ ਉਡੀਕ ਘਰ ਅਤੇ ਪਲੇਟਫ਼ਾਰਮਾਂ 'ਤੇ ਬੈਠ ਕੇ ਆਪਣੀ ਰੇਲ ਗੱਡੀ ਚੱਲਣ ਦਾ ਘੰਟਿਆਬੱਧੀ ਉਡੀਕ ਕਰਨੀ ਪਈ | ਉਨ੍ਹਾਂ 'ਚੋਂ ਕੁਝ ਯਾਤਰੀ ਹੋਰਨਾਂ ਗੱਡੀਆਂ ਦਾ ਸਹਾਰਾ ਲੈ ਕੇ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਏ |