11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਕੰਦੋਲਾ ਪਰਿਵਾਰ ਵਲੋਂ ਹੱਪੋਵਾਲ ਸਕੂਲ 'ਚ ਗਰਮ ਵਰਦੀਆਂ ਵੰਡੀਆਂ

ਅਜੀਤ ਡੈਸਕ 05-12-2025
ਬੰਗਾ, 4 ਦਸੰਬਰ (ਧਰਮਵੀਰ ਪਾਲ) - ਐਨ.ਆਰ.ਆਈ ਗੁਰਦੇਵ ਸਿੰਘ ਕੰਦੋਲਾ ਤੇ ਪਰਮਜੀਤ ਕੌਰ ਪਤਨੀ ਗੁਰਦੇਵ ਸਿੰਘ ਹੱਪੋਵਾਲ ਨੇ ਆਪਣੇ ਸਪੁੱਤਰ ਸਵਰਗਵਾਸੀ ਸਤਵੀਰ ਸਿੰਘ ਕੰਦੋਲਾ ਦੀ ਯਾਦ 'ਚ ਪ੍ਰਾਇਮਰੀ ਸਕੂਲ ਹੱਪੋਵਾਲ ਵਿਖੇ ਬੱਚਿਆਂ ਨੂੰ ਗਰਮ ਟਰੈਕ ਸੂਟ ਅਤੇ ਵਰਦੀਆਂ ਭੇਟ ਕੀਤੀਆਂ ਅਤੇ ਬੱਚਿਆਂ ਨੂੰ ਮਠਿਆਈ ਵੀ ਵੰਡੀ ਗਈ | ਇਸ ਮੌਕੇ 'ਤੇ ਮੁੱਖ ਅਧਿਆਪਕ ਬੀਬੀ ਸੰਤੋਸ਼ ਨੇ ਕਿਹਾ ਕਿ ਗੁਰਦੇਵ ਸਿੰਘ ਕੰਦੋਲਾ ਵਲੋਂ ਪਹਿਲਾਂ ਵੀ ਸਕੂਲ ਨੂੰ ਵਿਸ਼ੇਸ਼ ਸਹਿਯੋਗ ਮਿਲ ਰਿਹਾ ਸੀ ਅਤੇ ਹੁਣ ਵੀ ਉਨ੍ਹਾਂ ਨੇ ਸਾਰੇ ਬੱਚਿਆਂ ਨੂੰ ਵਰਦੀਆਂ ਅਤੇ ਗਰਮ ਟਰੈਕ ਸੂਟ ਭੇਟ ਕੀਤੇ | ਇਸ ਮੌਕੇ 'ਤੇ ਮੁੱਖ ਅਧਿਆਪਕ ਨੇ ਆਏ ਹੋਏ ਮਹਿਮਾਨਾਂ ਦਾ ਤੇ ਐਨ.ਆਰ.ਆਈ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਸੋਹਣ ਸਿੰਘ ਸੈਕਟਰੀ ਹੀਉਂ, ਬਲਵੀਰ ਸਿੰਘ ਯ.ੂਐਸ.ਏ, ਕੁਲਦੀਪ ਸਿੰਘ ਸਾਬਕਾ ਸਰਪੰਚ, ਸੋਡੀ ਸਿੰਘ ਕੰਦੋਲਾ, ਹਰਦੀਪ ਸਿੰਘ ਦੀਪਾ ਅਤੇ ਸਕੂਲ ਸਟਾਫ਼ ਅਤੇ ਆਂਗੜਵਾੜੀ ਸਟਾਫ਼ ਮੌਜੂਦ ਸਨ | ਇਸ ਮੌਕੇ 'ਤੇ ਬਲਵੀਰ ਸਿੰਘ ਰਾਏ ਨੇ ਸਕੂਲ 'ਚ ਟਾਇਲਾਂ ਲਗਾਉਣ ਦਾ ਵੀ ਭਰੋਸਾ ਦਿੱਤਾ | ਇਸ ਮੌਕੇ ਸੋਹਣ ਸਿੰਘ ਸੈਕਟਰੀ ਨੇ ਕਿਹਾ ਕਿ ਐਨ.ਆਰ.ਆਈ ਵੱਲੋਂ ਸਕੂਲਾਂ ਵਿੱਚ ਦਿੱਤਾ ਦਾਨ ਇੱਕ ਸ਼ਲਾਘਾਯੋਗ ਉਪਰਾਲਾ ਹੈ |
ਪਿਛਲੀ ਖ਼ਬਰ ਖ਼ਰਾਬ ਮੌਸਮ ਕਾਰਨ ਅੰਮਿ੍ਤਸਰ ਨਾਲ ਸੰਬੰਧਿਤ 6 ਰੇਲ ਗੱਡੀਆਂ ਰੱਦ ਅਗਲੀ ਖ਼ਬਰ ਔੜ ਬਲਾਕ ਨੂੰ ਤੋੜਣ ਵਿਰੁੱਧ ਉੜਾਪੜ ਵਿਖੇ ਜਨਤਕ ਜਥੇਬੰਦੀਆਂ ਦਾ ਭਾਰੀ ਇਕੱਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।