11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜਲਿ੍ਹਆਂਵਾਲਾ ਬਾਗ ਵਿਖੇ ਗਵਾਚੇ ਗਹਿਣੇ ਅਤੇ ਨਕਦੀ ਪੁਲਿਸ ਨੇ ਕੀਤੇ ਵਾਪਸ

ਅਜੀਤ ਡੈਸਕ 05-12-2025
ਅੰਮਿ੍ਤਸਰ, 4 ਦਸੰਬਰ (ਸੁਰਿੰਦਰ ਕੋਛੜ)-ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸਥਾਨਕ ਜਲਿ੍ਹਆਂਵਾਲਾ ਬਾਗ ਵਿਖੇ ਪਹੁੰਚੀ ਇਕ ਔਰਤ ਦਾ ਉੱਥੇ ਅਣਗਹਿਲੀ ਨਾਲ ਰਹਿ ਗਿਆ ਪਰਸ ਪੁਲਿਸ ਮੁਲਾਜ਼ਮਾਂ ਏ. ਐੱਸ. ਆਈ. ਬਲਦੇਵ ਸਿੰਘ ਅਤੇ ਸੀਨੀਅਰ ਕਾਂਸਟੇਬਲ ਪੂਨਮ ਕੌਰ ਵਲੋਂ ਉਕਤ ਔਰਤ ਦੀ ਭਾਲ ਕਰਕੇ ਉਸ ਨੂੰ ਸੌਂਪਿਆ ਗਿਆ | ਜਲਿ੍ਹਆਂਵਾਲਾ ਬਾਗ ਵਿਖੇ ਸੁਰੱਖਿਆ ਲਈ ਤਾਇਨਾਤ ਬਲਦੇਵ ਸਿੰਘ ਨੇ ਦੱਸਿਆ ਬਾਗ ਸਮਾਰਕ 'ਚ ਉਨ੍ਹਾਂ ਨੂੰ ਡਿਊਟੀ ਦੌਰਾਨ ਮਿਲਿਆ ਪਰਸ ਬੀਬੀ ਮੋਨਿਕਾ ਸਿੰਘ ਪਤਨੀ ਵਰਿੰਦਰ ਸਿੰਘ ਵਾਸੀ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਦਾ ਸੀ | ਉਕਤ ਪਰਸਾਂ 'ਚ 16 ਹਜ਼ਾਰ ਰੁਪਏ ਨਕਦ ਅਤੇ ਸੋਨੇ ਦੇ ਗਹਿਣਿਆਂ ਸਮੇਤ ਕੁੱਝ ਹੋਰ ਜ਼ਰੂਰੀ ਘਰੇਲੂ ਸਾਮਾਨ ਸੀ | ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜਲਿ੍ਹਆਂਵਾਲਾ ਬਾਗ ਵਿਖੇ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਿਸ ਦੇ ਕਰਮਚਾਰੀ ਸੈਂਕੜੇ ਲੋਕਾਂ ਦਾ ਗਵਾਚਿਆ ਸਾਮਾਨ ਵਾਰਸਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਸੌਂਪ ਚੁਕੇ ਹਨ |
ਪਿਛਲੀ ਖ਼ਬਰ ਆਰਟ ਗੈਲਰੀ ਵਿਖੇ ਕੋਲੰਬੀਆ ਦੇ ਕਲਾਕਾਰਾਂ ਵਲੋਂ ਆਪਣੇ ਸੱਭਿਆਚਾਰ ਦਾ ਪ੍ਰਦਰਸ਼ਨ ਅਗਲੀ ਖ਼ਬਰ ਰੋਟਰੀ ਕਲੱਬ ਮਿਡਟਾਊਨ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।