12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਛੇਹਰਟਾ ਵਿਖੇ ਸ਼ਹੀਦਾਂ ਦੇ ਸਮਾਰਕ ਦੀ ਹਾਲਤ ਖ਼ਸਤਾ ਕਿਹਾ, ਸ਼ਹੀਦਾਂ ਦੀ ਯਾਦ 'ਚ ਬਣੀ ਯਾਦਗਾਰੀ ਇਮਾਰਤ ਨੂੰ ਸੰਵਾਰਿਆ ਜਾਵੇ

ਅਜੀਤ ਡੈਸਕ 05-12-2025

ਛੇਹਰਟਾ, 4 ਦਸੰਬਰ (ਪੱਤਰ ਪ੍ਰੇਰਕ)-ਛੇਹਰਟਾ ਵਿਖੇ ਕਰੀਬ 60 ਸਾਲ ਪਹਿਲਾਂ 22 ਸਤੰਬਰ 1965 ਨੂੰ ਪਾਕਿਸਤਾਨੀ ਫੌਜਾਂ ਵਲੋਂ ਸੀਜ਼ ਫਾਇਰ ਦੀ ਉਲੰਘਣਾ ਕਰਕੇ ਪ੍ਰਤਾਪ ਬਾਜ਼ਾਰ ਛੇਹਰਟਾ ਦੇ ਆਸ-ਪਾਸ ਦੇ ਕਈ ਟਿਕਾਣਿਆਂ 'ਤੇ ਬੰਬਾਰੀ ਕੀਤੀ ਗਈ ਸੀ, ਜਿਸ ਨਾਲ 52 ਦੇ ਕਰੀਬ ਨਿਰਦੋਸ਼ ਨਾਗਰਿਕ ਮਾਰੇ ਗਏ ਸਨ, ਜਿਨ੍ਹਾਂ ਦੀ ਯਾਦ ਵਿਚ ਸਾਬਕਾ ਮੰਤਰੀ ਸਤਪਾਲ ਡਾਂਗ ਦੇ ਉਪਰਾਲਿਆਂ ਸਦਕਾ ਮਿਉਂਸੀਪਲ ਕਮੇਟੀ ਵਲੋਂ ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਯਾਦਗਾਰ ਬਣਾਈ ਗਈ ਸੀ, ਜਿਸ ਦੀ ਹਾਲਤ ਅੱਜ ਬਹੁਤ ਹੀ ਖਸਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਮਰੇਡ ਕੰਵਲਜੀਤ ਸਿੰਘ ਨੇ ਕਿਹਾ ਕਿ ਕਰੀਬ 60 ਸਾਲ ਪਹਿਲਾਂ ਮਿਊਾਸੀਪਲ ਕਮੇਟੀ ਵਲੋਂ ਛੇਹਰਟਾ ਵਿਖੇ ਉਪਰੋਕਤ ਜੰਗੀ ਸ਼ਹੀਦਾਂ ਦੀ ਯਾਦ ਵਿਚ ਯਾਦਗਾਰ ਇਮਾਰਤ ਬਣਾਈ ਗਈ ਸੀ ਜੋ ਕਿ ਸ਼ਹੀਦ ਮੈਮੋਰੀਅਲ ਹਾਲ ਦੇ ਨਾਂ ਨਾਲ ਜਾਣੀ ਜਾਂਦੀ ਸੀ ਤੇ ਇਸ ਦੋ ਮੰਜ਼ਲੀ ਇਮਾਰਤ ਵਿਚ ਰੀਡਿੰਗ ਰੂਮ ਵੱਡ ਆਕਾਰੀ ਟੀ. ਵੀ., ਬਾਥਰੂਮ ਤੇ ਲਾਈਟਿੰਗ ਦਾ ਪੂਰਾ ਪ੍ਰਬੰਧ ਸੀ | ਇਸ ਇਮਾਰਤ ਵਿਚ ਜਨਤਕ ਜਥੇਬੰਦੀਆਂ ਵਲੋਂ ਕੋਈ ਵੀ ਖੁਸ਼ੀ ਜਾਂ ਗ਼ਮੀ ਦਾ ਪ੍ਰੋਗਰਾਮ ਕਰਵਾਉਣਾ ਹੁੰਦਾ ਸੀ ਤਾਂ 500 ਰੁਪਏ ਦੇ ਕੇ ਬੁੱਕ ਕਰਵਾ ਲਿਆ ਜਾਂਦਾ ਸੀ ਤੇ ਹੁਣ ਉਕਤ ਇਮਾਰਤ ਜੋ ਕਿ 15 ਲੱਖ ਲੋਕਾਂ 'ਚ ਘਿਰੇ ਹੋਣ ਦੇ ਬਾਵਜੂਦ ਵੀ ਇੱਕ ਡਰਾਉਣੇ ਖੰਡਰ ਦਾ ਰੂਪ ਧਾਰਨ ਕਰੀ ਬੈਠੀ ਹੈ | ਕਾਮਰੇਡ ਕਵਲਜੀਤ ਸਿੰਘ ਨੇ ਦੱਸਿਆ ਕਿ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਨੂੰ ਜਾਂਦੀ ਸੜਕ 'ਤੇ ਸਥਿਤ ਇਹ ਯਾਦਗਰੀ ਇਮਾਰਤ ਸਰਕਾਰ ਦੇ ਅਣਦੇਖੀ ਦਾ ਸ਼ਿਕਾਰ ਹੋਣ ਕਰਕੇ ਆਪਣੇ ਵਜੂਦ ਨੂੰ ਭੁੱਲੀ ਬੈਠੀ ਹੈ | ਇੰਨਾ ਹੀ ਨਹੀਂ ਸਥਾਨਕ ਜ਼ਿਲ੍ਹਾ ਤੇ ਨਗਰ ਨਿਗਮ ਪ੍ਰਸ਼ਾਸਨ ਵੀ ਇਸ ਇਮਾਰਤ ਨੂੰ ਵਿਸਾਰੀ ਬੈਠਾ ਹੈ ਤੇ ਇਸ ਇਮਾਰਤ ਦੀ ਹਾਲਤ ਖੰਡਰ ਬਣ ਚੁੱਕੀ ਹੈ ਤੇ ਬਿਲਡਿੰਗ ਦੇ ਬਾਹਰ ਕੂੜੇ ਦੇ ਢੇਰ ਨਜ਼ਰ ਆਉਂਦੇ ਹਨ | ਕਾਮਰੇਡ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਇਮਾਰਤ ਦੀ ਸਾਂਭ ਸੰਭਾਲ ਵਾਸਤੇ ਉਹ ਕਈ ਵਾਰ ਨਗਰ ਨਿਗਮ ਦੇ ਮੇਅਰ, ਨਗਰ ਨਿਗਮ ਕਮਿਸ਼ਨਰ ਤੇ ਹੋਰ ਉਚ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਕਿਸੇ ਦੇ ਵੀ ਕੰਨਾਂ ਤੇ ਜੂ ਤੱਕ ਨਹੀਂ ਸਰਕੀ | ਉਨ੍ਹਾਂ ਮੰਗ ਕੀਤੀ ਕਿ ਇਸ ਸ਼ਹੀਦਾਂ ਦੀ ਯਾਦ ਵਿਚ ਬਣੀ ਯਾਦਗਾਰੀ ਇਮਾਰਤ ਨੂੰ ਬਹੁਤ ਹੀ ਸੁੰਦਰ ਅਤੇ ਆਲਾ ਦਰਜੇ ਦਾ ਬਣਾਇਆ ਜਾਵੇ |

ਪਿਛਲੀ ਖ਼ਬਰ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਲੋਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਿਹਾ, ਔਰਤਾਂ ਵਿਰੁੱਧ ਅੱਤਿਆਚਾਰ ਕਰਨ ਵਾਲਿ... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਸਕੱਤਰ ਨੇ ਹਸਪਤਾਲ ਪੱੁਜ ਕੇ ਭਾਈ ਖੈੜਾ ਦੀ ਸਿਹਤ ਦਾ ਹਾਲ ਜਾਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।