20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਪਾਕਿ 'ਚ ਭਾਰਤੀ ਰੱਖਿਆ ਮੰਤਰੀ ਦੇ ਬਿਆਨ ਨਾਲ ਮਚੀ ਘਬਰਾਹਟ <br/>

ਅਜੀਤ ਡੈਸਕ 25-11-2025

ਅੰਮਿ੍ਤਸਰ, 24 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਉਸ ਬਿਆਨ ਤੋਂ ਬਾਅਦ ਘਬਰਾਹਟ ਬਣੀ ਹੋਈ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਭਾਵੇਂ ਸਿੰਧ ਅੱਜ ਭਾਰਤ ਦਾ ਹਿੱਸਾ ਨਹੀਂ ਹੈ, ਪਰ ਸਭਿਅਤਾ ਅਨੁਸਾਰ ਸਿੰਧ ਹਮੇਸ਼ਾਂ ਭਾਰਤ ਦਾ ਹਿੱਸਾ ਰਹੇਗਾ | ਜਿੱਥੋਂ ਤੱਕ ਜ਼ਮੀਨ ਦਾ ਸਵਾਲ ਹੈ, ਕੌਣ ਜਾਣਦਾ ਹੈ ਕਿ ਸਰਹੱਦ ਕਦੋਂ ਬਦਲੇਗੀ ਅਤੇ ਸਿੰਧ ਕੱਲ੍ਹ ਭਾਰਤ 'ਚ ਵਾਪਸ ਆ ਸਕਦਾ ਹੈ | ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੁਸੈਨ ਅੰਦਰਾਬੀ ਨੇ ਭਾਰਤੀ ਰੱਖਿਆ ਮੰਤਰੀ ਦੇ ਬਿਆਨ 'ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਗਲਤ, ਭੜਕਾਊ ਅਤੇ ਖ਼ਤਰਨਾਕ ਦੱਸਿਆ ਹੈ | ਅੰਦਰਾਬੀ ਨੇ ਕਿਹਾ ਕਿ ਅਜਿਹੇ ਬਿਆਨ ਕੌਮਾਂਤਰੀ ਕਾਨੂੰਨ ਅਤੇ ਦੇਸ਼ਾਂ ਦੀਆਂ ਸਥਾਪਤ ਸਰਹੱਦਾਂ ਦੇ ਵਿਰੁੱਧ ਹਨ | ਉਨ੍ਹਾਂ ਨੇ ਮੰਗ ਕੀਤੀ ਕਿ ਭਾਰਤੀ ਨੇਤਾ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨ, ਕਿਉਂਕਿ ਇਹ ਖੇਤਰ 'ਚ ਤਣਾਅ ਵਧਾ ਸਕਦੇ ਹਨ |
ਸਿੰਧ ਦੇ ਨੇਤਾ ਸ਼ਫ਼ੀ ਬਰਫ਼ਤ ਵਲੋਂ ਬਿਆਨ ਦਾ ਸਵਾਗਤ-
ਜੀਏ ਸਿੰਧ ਮੁਤਹਿਦਾ ਮੁਹਾਜ਼ (ਜੇ. ਐੱਸ. ਐੱਮ. ਐੱਮ.) ਦੇ ਨੇਤਾ ਸ਼ਫ਼ੀ ਬਰਫ਼ਤ ਨੇ ਰਾਜਨਾਥ ਸਿੰਘ ਦੇ ਬਿਆਨ ਦਾ ਨਿੱਘਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਇਹ ਬਿਆਨ ਸਿੰਧੀ ਲੋਕਾਂ ਲਈ ਇਤਿਹਾਸਕ, ਉਤਸ਼ਾਹਜਨਕ ਅਤੇ ਪ੍ਰੇਰਨਾਦਾਇਕ ਹੈ | ਉਨ੍ਹਾਂ ਅਨੁਸਾਰ ਇਹ ਬਿਆਨ ਸਿੰਧ ਦੀ ਆਜ਼ਾਦੀ ਅਤੇ ਭਾਰਤ ਨਾਲ ਇਕ ਮਜ਼ਬੂਤ ਭਵਿੱਖੀ ਸੰਬੰਧਾਂ ਦੀਆਂ ਉਮੀਦਾਂ ਜਗਾਉਂਦਾ ਹੈ | ਬਰਫ਼ਤ ਨੇ ਪਾਕਿ 'ਤੇ ਸਿੰਧੀ ਲੋਕਾਂ ਦੀ ਪਛਾਣ, ਭਾਸ਼ਾ ਅਤੇ ਸਭਿਆਚਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ |

ਪਿਛਲੀ ਖ਼ਬਰ ਲਿਵ ਇਨ 'ਚ ਰਹਿੰਦੀ ਔਰਤ ਦਾ ਗਲ ਘੁੱਟ ਕੇ ਹੱਤਿਆ ਕਰਨ ਵਾਲਾ ਪ੍ਰੇਮੀ ਗਿ੍ਫ਼ਤਾਰ ਅਗਲੀ ਖ਼ਬਰ ਉਦਯੋਗਪਤੀ ਔਰਤ ਨੂੰ ਜ਼ਖ਼ਮੀ ਕਰਕੇ ਲੁਟੇਰੇ ਗਹਿਣੇ ਤੇ ਨਕਦੀ ਖੋਹ ਕੇ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।