ਅੰਮਿ੍ਤਸਰ, 24 ਨਵੰਬਰ (ਰੇਸ਼ਮ ਸਿੰਘ)-ਇੱਥੇ ਸ਼ੇਰਾਂ ਵਾਲਾ ਗੇਟ ਨੇੜੇ ਇਕ ਹੋਟਲ 'ਚ ਆਪਣੇ ਪ੍ਰੇਮੀ ਨਾਲ ਠਹਿਰੀ ਔਰਤ ਦਾ ਉਸ ਦੇ ਹੀ ਪ੍ਰੇਮੀ ਵਲੋਂ ਗਲ ਘੁੱਟ ਕੇ ਕੀਤੀ ਹੱਤਿਆ ਦੇ ਚਰਚਿਤ ਮਾਮਲੇ 'ਚ ਪੁਲਿਸ ਵਲੋਂ ਉਸ ਦੇ ਪ੍ਰੇਮੀ ਨੂੰ ਗਿ੍ਫਤਾਰ ਕਰ ਲਿਆ ਗਿਆ ਸੀ | ਇਹ ਪ੍ਰਗਟਾਵਾ ਏ. ਸੀ. ਪੀ. ਪੂਰਬੀ ਗਗਨਦੀਪ ਸਿੰਘ ਨੇ ਕਰਦਿਆਂ ਦੱਸਿਆ ਕਿ ਗਿ੍ਫਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਗੁਰਮੀਤ ਸਿੰਘ ਉਰਫ ਧਰਮਾ ਵਾਸੀ ਪਿੰਡ ਪੂਨੀਆਂ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਔਰਤ ਵੀਰਪਾਲ ਕੌਰ ਤੇ ਮੁਲਜ਼ਮ ਦੋਵੇਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਸਨ | ਜਦੋਂ ਕਿ ਮੁਲਜ਼ਮ ਨੂੰ ਸ਼ੱਕ ਸੀ ਕਿ ਇਸ ਔਰਤ ਦੇ ਕਿਸੇ ਹੋਰ ਨਾਲ ਵੀ ਨਾਜਾਇਜ਼ ਸੰਬੰਧ ਹਨ | ਉਨ੍ਹਾਂ ਦੱਸਿਆ ਕਿ ਬੀਤੇ 15 ਨਵੰਬਰ ਨੂੰ ਹੋਏ ਇਸ ਕਤਲ ਦੇ ਮਾਮਲੇ 'ਚ ਮੁਲਜ਼ਮ ਨੂੰ ਗਿ੍ਫਤਾਰ ਕੀਤਾ ਗਿਆ ਹੈ ਜਿਸ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਹੋਰ ਪੁਛਗਿੱਛ ਕੀਤੀ ਜਾਵੇਗੀ |