03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

5 ਤੋਂ 9 ਤੱਕ ਹੋਵੇਗੀ ਟਵੰਟੀ ਥਰਡ ਏਸ਼ੀਅਨ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ

ਅਜੀਤ ਡੈਸਕ 03-11-2025
ਰਾਮ ਤੀਰਥ, 2 ਨਵੰਬਰ (ਧਰਵਿੰਦਰ ਸਿੰਘ ਔਲਖ)-ਟਵੰਟੀ ਥਰਡ ਏਸ਼ੀਅਨ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਇਸ ਵਾਰ 5 ਤੋਂ 9 ਨਵੰਬਰ ਤੱਕ ਤਾਮਿਲਨਾਡੂ ਚੇਨਈ ਵਿਖੇ ਹੋ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਪੰਜਾਬ ਦੇ ਜਨਰਲ ਸਕੱਤਰ ਅਤੇ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਮੀਤ ਪ੍ਰਧਾਨ ਕਾਬਲ ਸਿੰਘ ਲਾਲੀ ਔਲਖ ਨੇ ਦੱਸਿਆ ਕਿ ਇਸ ਵਿਚ 28 ਦੇਸ਼ ਹਿੱਸਾ ਲੈ ਰਹੇ ਹਨ, ਜਦੋਂ ਕਿ ਪੰਜਾਬ ਵਲੋਂ 192 ਐਥਲੀਟ ਹਿੱਸਾ ਲੈਣਗੇ | ਉਨ੍ਹਾਂ ਦੱਸਿਆ ਕਿ ਇਹ ਚੈਂਪੀਅਨਸ਼ਿਪ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਕਰਵਾਈ ਜਾਂਦੀ ਹੈ ਅਤੇ ਬੜੀ ਦੇਰ ਬਾਅਦ ਚੈਂਪੀਅਨਸ਼ਿਪ ਭਾਰਤ ਵਿਚ ਕਰਵਾਉਣ ਦਾ ਮੌਕਾ ਮਿਲਿਆ ਹੈ |
ਪਿਛਲੀ ਖ਼ਬਰ ਸ਼ਮਸ਼ੇਰ ਸਿੰਘ ਸ਼ੇਰਾ ਤੇ ਸੀਮਾ ਅਜਨਾਲਾ ਹੋਰਾਂ ਸਮੇਤ 'ਆਪ' ਛੱਡ ਕੇ ਭਾਜਪਾ 'ਚ ਸ਼ਾਮਿਲ ਅਗਲੀ ਖ਼ਬਰ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਦੂਜੀ ਕਾਰਜਕਾਰਨੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।