ਅੰਮਿ੍ਤਸਰ, 21 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕਮਲ ਜੋਤੀ ਪਬਿਲਕ ਸਕੂਲ, ਸੁਲਤਾਨਿਵੰਡ ਰੋਡ, ਅੰਮਿ੍ਤਸਰ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਡੋਰ ਡੈਕੋਰੇਸ਼ਨ ਅਤੇ ਰੰਗੋਲੀ ਬਣਾਕੇ ਬੜੇ ਉਤਸ਼ਾਹ ਨਾਲ ਆਪਣੀਆਂ ਜਮਾਤਾਂ ਦੀ ਸਜਾਵਟ ਕੀਤੀ ਉਪਰੰਤ ਰੰਗੋਲੀ, ਚਾਰਟ ਬਣਾਏ ਅਤੇ ਸਕੂਲ 'ਚ ਪੌਦੇ ਲਗਾਕੇ ਗਰੀਨ ਦੀਵਾਲੀ ਮਨਾਈ | ਪਿ੍ੰ: ਕੁਲਦੀਪ ਕੌਰ ਨੇ ਸਭ ਨੂੰ ਸੁਰੱਖਿਅਤ ਰਹਿ ਕੇ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ | ਉਨ੍ਹਾਂ ਦੱਸਿਆ ਕਿ ਇਸ ਦਿਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਅੰਮਿ੍ਤਸਰ ਪਹੁੰਚੇ ਸਨ | ਇਸ ਮੌਕੇ ਐੱਮ. ਡੀ. ਅਵਤਾਰ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਵਾਇਸ ਪਿ੍ੰ: ਹਰਵੀਨ ਕੌਰ ਨੇ ਵੀ ਵਿਦਿਆਰਥੀਆਂ ਨੂੰ ਗੋ ਗ੍ਰੀਨ ਦਾ ਨਾਅਰਾ ਦਿੱਤਾ |