ਅੰਮਿ੍ਤਸਰ, 21 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ, ਅੰਮਿ੍ਤਸਰ ਦੇ ਕੈਂਪਸ 'ਚ ਰੌਸ਼ਨੀਆਂ ਦਾ ਤਿਉਹਾਰ, ਦੀਵਾਲੀ, ਬਹੁਤ ਖੁਸ਼ੀ ਅਤੇ ਸਦਭਾਵਨਾ ਨਾਲ ਮਨਾਇਆ | ਬਾਇਓਟੈਕਨਾਲੋਜੀ ਅਤੇ ਜਨ ਸੰਚਾਰ ਵਿਭਾਗ ਦੁਆਰਾ ਕਰਵਾਏ ਵਿਸ਼ੇਸ਼ ਪ੍ਰੋਗਰਾਮ 'ਚ ਫੈਕਲਟੀ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਦੁਆਰਾ ਦੇਵੀ ਸਰਸਵਤੀ ਦੇ ਸਾਹਮਣੇ ਦੀਵਾ ਜਗਾਉਣ ਨਾਲ ਹੋਈ | ਵਿਦਿਆਰਥੀਆਂ ਨੇ ਸਮਾਗਮ 'ਚ ਰੰਗੀਨ ਸੱਭਿਆਚਾਰਕ ਪ੍ਰੋਗਰਾਮਾਂ ਦੀ ਇਕ ਲੜੀ ਪੇਸ਼ ਕੀਤੀ, ਜਿਸ 'ਚ ਰੰਗੋਲੀ ਮੁਕਾਬਲੇ ਨੇ ਸਾਰਿਆਂ ਨੂੰ ਮੋਹਿਤ ਕੀਤਾ | ਵਿਭਾਗਾਂ ਨੂੰ ਦੁਲਹਨਾਂ ਵਾਂਗ ਸਜਾਇਆ ਗਿਆ ਸੀ, ਰੰਗੀਨ ਲਾਈਟਾਂ ਅਤੇ ਦੀਵੇ ਸੁੰਦਰਤਾ 'ਚ ਵਾਧਾ ਕਰਦੇ ਸਨ | ਇਸ ਮੌਕੇ 'ਸਿਹਤਮੰਦ ਦੀਵਾਲੀ-ਸੁਰੱਖਿਅਤ ਦੀਵਾਲੀ' ਮੁਹਿੰਮ ਤਹਿਤ ਪਟਾਕਿਆਂ ਦੀ ਵਰਤੋਂ ਘਟਾਉਣ 'ਤੇ ਵੀ ਜ਼ੋਰ ਦਿੱਤਾ ਗਿਆ | ਇਸ ਮੌਕੇ ਪ੍ਰੋ. ਵਿਕਾਸ ਗੁਪਤਾ, ਪ੍ਰੋ. ਸੰਦੀਪ ਕੁਮਾਰ ਸ਼ਰਮਾ, ਸੁਭਾਸ਼ ਕੁਮਾਰ ਅਤੇ ਅਮਿਤ ਜਾਮਵਾਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |