28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਗੁਰਦੁਆਰਾ ਸਾਹਿਬ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਗੁਰਮਤਿ ਸਮਾਗਮ ਕੱਲ੍ਹ <br/>

ਅਜੀਤ ਡੈਸਕ 24-09-2025
ਅੰਮਿ੍ਤਸਰ, 23 ਸਤੰਬਰ (ਜੱਸ)-ਗੁਰੂ ਘਰ ਦੇ ਅਨਿੰਨ ਸ਼ਰਧਾਲੂ ਗੁਰਸਿੱਖ ਤੇ ਉੱਘੇ ਕਾਰੋਬਾਰੀ ਗੁਰਪੁਰਵਾਸੀ ਜਸਵੰਤ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਮਾਤਾ ਜੋਗਿੰਦਰ ਕੌਰ (ਸਰਦਾਰ ਪਗੜੀ ਹਾਊਸ ਵਾਲਿਆਂ) ਦੀ ਇਸ ਗੁਰਮੁਖ ਜੋੜੀ ਨੇ ਆਪਣੀ ਸਾਰੀ ਹਯਾਤੀ ਸੇਵਾ ਸਿਮਰਨ ਕਰਦਿਆਂ ਅਤੇ ਗੁਰੂ ਨਗਰੀ 'ਚ ਦਸਤਾਰਾਂ ਦਾ ਚੰਗਾ ਕਾਰੋਬਾਰ ਸਥਾਪਿਤ ਕਰਨ ਦੇ ਨਾਲ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਰੋਜ਼ਾਨਾ ਅੰਮਿ੍ਤ ਵੇਲੇ ਇਸ਼ਨਾਨ ਕਰਕੇ ਗੁਰੂ ਦਰ 'ਤੇ ਸੀਸ ਨਿਵਾਉਣ ਅਤੇ ਪਰਿਕਰਮਾ ਵਾਲੀ ਛਬੀਲ 'ਤੇ ਜੂਠੇ ਕੌਲੇ ਮਾਂਜਣ ਦੀ ਸੇਵਾ ਕਰਨ ਦਾ ਨਿਤਨੇਮ ਆਪਣੇ ਅੰਤਲੇ ਸਾਹਾਂ ਤੱਕ ਨਿਭਾਇਆ |
ਉਨ੍ਹਾਂ ਵਲੋਂ ਸੇਵਾ-ਸਿਮਰਨ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਉਨ੍ਹਾਂ ਦੇ ਬੇਟਿਆਂ ਵਲੋਂ ਵੀ ਦਹਾਕਿਆਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਅੰਮਿ੍ਤ ਵੇਲੇ ਸਵੱਈਏ ਪੜ੍ਹਣ ਦੀ ਸੇਵਾ ਨਿਭਾਈ ਜਾ ਰਹੀ ਹੈ | ਸ. ਤੇਜਿੰਦਰ ਸਿੰਘ ਸਰਦਾਰ ਪਗੜੀ ਹਾਊਸ ਪ੍ਰਾ: ਲਿਮ: ਤੇ ਸੀਨੀਅਰ ਮੈਂਬਰ ਚੀਫ਼ ਖ਼ਾਲਸਾ ਦੀਵਾਨ ਅਨੁਸਾਰ ਇਨ੍ਹ੍ਹਾਂ ਗੁਰਮੁਖ ਸ਼ਖ਼ਸੀਅਤਾਂ ਦੀ ਸਾਲਾਨਾ ਪਵਿੱਤਰ ਯਾਦ ਨੂੰ ਸਮਰਪਿਤ 25 ਸਤੰਬਰ ਨੂੰ ਰਾਤ 8 ਤੋਂ 9 ਵਜੇ ਤੱਕ ਗੁਰਦੁਆਰਾ ਸਾਹਿਬ ਸੈਂਟਰਲ ਖ਼ਾਲਸਾ ਯਤੀਮਖਾਨਾ ਪੁਤਲੀਘਰ ਵਿਖੇ ਸਜਾਏ ਜਾ ਰਹੇ ਸਲਾਨਾ ਗੁਰਮਤਿ ਸਮਾਗਮ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਤੇ ਸਾਥੀ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਸਰਵਨ ਕਰਾਉਣਗੇ |

ਪਿਛਲੀ ਖ਼ਬਰ ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ 'ਚ ਮੱਲਾਂ ਮਾਰੀਆਂ <br/> ਅਗਲੀ ਖ਼ਬਰ 30 ਸਤੰਬਰ ਤੱਕ 10 ਫੀਸਦੀ ਰਿਆਇਤ ਨਾਲ ਜਮ੍ਹਾਂ ਹੋਵੇਗਾ ਪ੍ਰਾਪਰਟੀ ਟੈਕਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।