28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

30 ਸਤੰਬਰ ਤੱਕ 10 ਫੀਸਦੀ ਰਿਆਇਤ ਨਾਲ ਜਮ੍ਹਾਂ ਹੋਵੇਗਾ ਪ੍ਰਾਪਰਟੀ ਟੈਕਸ

ਅਜੀਤ ਡੈਸਕ 24-09-2025
ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)-30 ਸਤੰਬਰ ਤੱਕ ਪ੍ਰਾਪਰਟੀ ਟੈਕਸ 10 ਫੀਸਦੀ ਰਿਆਇਤ ਨਾਲ ਜਮ੍ਹਾਂ ਹੋਵੇਗਾ | ਇਸ ਸਹੂਲਤ ਦਾ ਲਾਭ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਾਉਣ ਅਤੇ ਆਪਣਾ ਗੱਲਾ ਭਰਨ ਲਈ ਨਗਰ ਨਿਗਮ ਵਲੋਂ ਯਤਨ ਤੇਜ਼ ਕੀਤੇ ਜਾ ਰਹੇ ਜਿਸ ਦੇ ਤਹਿਤ ਆਉਣ ਵਾਲੇ ਦਿਨਾਂ 'ਚ ਆਉਣ ਵਾਲੀਆਂ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਪ੍ਰਾਪਰਟੀ ਟੈਕਸ ਵਿਭਾਗ ਦੇ ਮੁੱਖ ਦਫ਼ਤਰ ਰਣਜੀਤ ਐਵੀਨਿਊ ਸਮੇਤ ਜ਼ੋਨ ਦਫ਼ਤਰਾਂ ਨੂੰ ਖੁਲਿਆ ਰੱਖਿਆ ਜਾਵੇਗਾ |
ਇਸ ਹਫ਼ਤੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਉਪਰੋਕਤ ਦਫ਼ਤਰਾਂ ਵਿਚ ਪ੍ਰਾਪਰਟੀ ਟੈਕਸ ਜਮ੍ਹਾ ਹੋਵੇਗਾ ਅਤੇ ਲੋਕ 10 ਫੀਸਦੀ ਰਿਆਇਤ ਦਾ ਲਾਭ ਲੈ ਸਕਣਗੇ | ਮਿਲੀ ਜਾਣਕਾਰੀ ਅਨੁਸਾਰ ਅੱਜ ਇਕ ਦਿਨ 'ਚ 76 ਲੱਖ ਰੁਪਏ ਪ੍ਰਾਪਰਟੀ ਟੈਕਸ ਪ੍ਰਾਪਤ ਹੋਇਆ | ਜਿਸ ਨਾਲ ਹੁਣ ਤੱਕ 23 ਕਰੋੜ 10 ਲੱਖ ਪ੍ਰਾਪਰਟੀ ਟੈਕਸ ਦਾ ਨਿਗਮ ਦੇ ਖ਼ਜਾਨੇ ਵਿਚ ਆ ਗਿਆ ਹੈ |
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਗੁਰਮਤਿ ਸਮਾਗਮ ਕੱਲ੍ਹ <br/> ਅਗਲੀ ਖ਼ਬਰ ਰੇਲਵੇ ਸਟੇਸ਼ਨ ਦੇ ਪਾਰਕਿੰਗ ਸਟੈਂਡ 'ਚ ਵਿਅਕਤੀ ਵਲੋਂ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।