02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਭਿਆਨਕ ਹੜ੍ਹਾਂ 'ਚ ਫਸੇ ਅੰਮਿ੍ਤਸਰ ਤੇ ਗੁਰਦਾਸਪੁਰ ਜ਼ਿਲਿ੍ਹਆਂ ਦੇ ਲੋਕਾਂ ਦੀ ਸੇਵਾ ਲਈ ਦਿੱਲੀ ਗੁਰਦੁਆਰਾ ਕਮੇਟੀ ਵਚਨਬੱਧ : ਜਨ: ਸਕੱਤਰ ਕਾਹਲੋਂ

ਅਜੀਤ ਡੈਸਕ 31-08-2025
ਅੰਮਿ੍ਤਸਰ, 30 ਅਗਸਤ (ਜਸਵੰਤ ਸਿੰਘ ਜੱਸ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਿਆਨਕ ਹੜ੍ਹਾਂ ਵਿਚ ਫਸੇ ਪੰਜਾਬੀਆਂ ਦੀ ਮਦਦ ਕਰਨਾ ਸਾਡਾ ਮੁੱਢਲਾ ਫਰਜ਼ ਹੈ ਤੇ ਇਸ ਮਾਮਲੇ ਵਿਚ ਦਿੱਲੀ ਕਮੇਟੀ ਕਦੇ ਵੀ ਪਿੱਛੇ ਨਹੀਂ ਹਟੇਗੀ | ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਹ ਦਿੱਲੀ ਕਮੇਟੀ ਵਲੋਂ ਗੁਰਦਾਸਪੁਰ ਤੇ ਅੰਮਿ੍ਤਸਰ ਜ਼ਿਲਿ੍ਹਆਂ ਵਿਚ ਰਾਵੀ ਦੇ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮੱਗਰੀ ਵੰਡਣ ਲਈ ਆਏ ਸਨ | ਸ: ਕਾਹਲੋਂ ਨੇ ਕਿਹਾ ਕਿ ਪੰਜਾਬ ਨੂੰ ਭਿਆਨਕ ਹੜ੍ਹਾਂ ਨੇ ਜਦੋਂ ਦਾ ਘੇਰਿਆ ਹੋਇਆ ਹੈ ਤਾਂ ਦਿੱਲੀ ਕਮੇਟੀ ਦੇ ਪ੍ਰਧਾਨ ਸ: ਹਰਮੀਤ ਸਿੰਘ ਕਾਲਕਾ ਦੇ ਆਦੇਸ਼ ਅਨੁਸਾਰ ਕਮੇਟੀ ਵਲੋਂ ਪੰਜਾਬ ਵਿਚ ਆਪਣੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਭੋਮਾ ਦੀ ਡਿਊਟੀ ਹਾਲਾਤਾਂ ਦੇ ਜਾਇਜ਼ੇ ਵਾਸਤੇ ਲਗਾਈ | ਰਿਪੋਰਟ ਮਿਲਦੇ ਹੀ ਅਸੀਂ ਰਾਸ਼ਨ ਤੇ ਜ਼ਰੂਰੀ ਸਮਾਨ ਵਾਲੀਆਂ ਟੀਮਾਂ ਪੰਜਾਬ ਲਈ ਰਵਾਨਾ ਕੀਤੀਆਂ | ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਵਲੋਂ ਇਸ ਵੇਲੇ ਗੁਰਦਾਸਪੁਰ ਦੇ ਪਿੰਡ ਡੇਰਾ ਪਠਾਣਾ ਵਿਚ ਮੁੱਖ ਸੜਕ 'ਤੇ ਮੁੱਖ ਸਹਾਇਤਾ ਕੈਂਪ ਲਗਾਇਆ ਹੋਇਆ ਹੈ ਜਿਸ ਰਾਹੀਂ ਅਸੀਂ ਨੇੜਲੇ ਪਿੰਡਾਂ ਰੱਤਾ ਹਵੇਲੀਆਂ, ਤਲਵੰਡੀ ਰਸੀਂਕੇ, ਜੋੜਾ ਬਹਿਲੋਰਪੁਰ ਘੁੰਮਣ, ਟਾਹਲੀ ਸਾਹਿਬ ਅਬਦਾਲ, ਮੂਲੋਂਵਾਲੀ ਆਦਿ ਵਿਚ ਹੜ੍ਹਾਂ 'ਚ ਘਿਰੇ ਲੋਕਾਂ ਵਾਸਤੇ ਪੀਣ ਵਾਲਾ ਪਾਣੀ, ਸੁੱਕਾ ਦੁੱਧ, ਰਾਸ਼ਨ ਤੇ ਹੋਰ ਲੋੜੀਂਦਾ ਸਾਮਾਨ ਉਪਲਬੱਧ ਕਰਵਾ ਰਹੇ ਹਾਂ | ਉਨ੍ਹਾਂ ਦੱਸਿਆ ਕਿ ਰਮਦਾਸ ਇਲਾਕੇ ਨੂੰ ਵੀ ਹੜ੍ਹਾਂ ਦੀ ਵੱਡੀ ਮਾਰ ਪਈ ਹੈ ਤੇ ਸਾਡੀਆਂ ਟੀਮਾਂ ਜਲਦੀ ਹੀ ਇਸ ਇਲਾਕੇ ਵਿਚ ਵੀ ਸੇਵਾ ਤੇ ਸਹਾਇਤਾ ਵਾਸਤੇ ਪਹੁੰਚ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਸਾਡੀਆਂ ਟੀਮਾਂ ਵਿਚ ਪੰਜਾਬ ਵਿਚ ਤਾਇਨਾਤ ਸਾਡੇ ਮੁਲਾਜ਼ਮਾਂ ਤੋਂ ਇਲਾਵਾ ਦਿੱਲੀ ਤੋਂ ਵੀ ਸੰਗਤ ਪੰਜਾਬੀਆਂ ਦੀ ਸੇਵਾ ਵਾਸਤੇ ਪਹੁੰਚੀ ਹੈ | ਉਨ੍ਹਾਂ ਦੱਸਿਆ ਕਿ ਹੜ੍ਹਾਂ ਦਾ ਪਾਣੀ ਉਤਰਣ ਮਗਰੋਂ ਪ੍ਰਭਾਵਿਤ ਇਲਾਕਿਆਂ ਵਿਚ ਬਿਮਾਰੀਆਂ ਫ਼ੈਲਣ ਦਾ ਵੀ ਖਦਸ਼ਾ ਹੈ ਜਿਸ ਵਾਸਤੇ ਅਸੀਂ ਮੈਡੀਕਲ ਟੀਮਾਂ ਵੀ ਤਾਇਨਾਤ ਕਰਕੇ ਦਵਾਈਆਂ ਵੀ ਉਪਲਬੱਧ ਕਰਾਵਾਂਗੇ | ਸ: ਕਾਹਲੋਂ ਨੇ ਦੋਸ਼ ਲਾਇਆ ਕਿ ਪੰਜਾਬ ਵਿਚ ਹੜ੍ਹਾਂ ਨਾਲ ਨਜਿੱਠਣ ਵਿਚ ਸੂਬਾ ਸਰਕਾਰ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ ਤੇ ਸਰਕਾਰ ਵਲੋਂ ਕੋਈ ਅਗਾਊਾ ਪ੍ਰਬੰਧ ਨਹੀਂ ਕੀਤੇ ਗਏ | ਸ. ਕਾਹਲੋਂ ਨੇ ਇਹ ਵੀ ਦੱਸਿਆ ਕਿ ਹੜ੍ਹਾਂ ਵਿਚ ਮਦਦ ਤੋਂ ਇਲਾਵਾ ਅਸੀਂ ਪੰਜਾਬ ਵਿਚ ਸਕਿੱਲ ਡਿਵੈਲਪਮੈਂਟ ਸੈਂਟਰ ਖੋਲ੍ਹ ਰਹੇ ਹਾਂ ਤਾਂ ਜੋ ਨੌਜਵਾਨਾਂ ਨੂੰ ਹੁਨਰ ਸਿੱਖਲਾਈ ਦਿੱਤੀ ਜਾ ਸਕੇ | ਸਾਡਾ ਭਾਰਤ ਸਰਕਾਰ ਨਾਲ ਸਮਝੌਤਾ ਹੋਇਆ ਹੈ ਜਿਸ ਤਹਿਤ ਇਹ ਕੈਂਪ ਲਗਾਏ ਜਾਣਗੇ | ਇਸੇ ਦੌਰਾਨ ਸ: ਕਾਹਲੋਂ, ਸ: ਭੋਮਾ ਤੇ ਦਿੱਲੀ ਕਮੇਟੀ ਦੇ ਹੋਰ ਮੈਂਬਰ ਤੇ ਮੁਲਾਜ਼ਮ ਅੱਜ ਵੀ ਪਾਣੀ ਦੀ ਪ੍ਰਵਾਹ ਨਾ ਕਰਦੇ ਹੋਏ ਟਰੈਕਟਰਾਂ ਰਾਹੀਂ ਪਿੰਡਾਂ ਵਿਚ ਪੁੱਜੇ ਤੇ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਗਈ |
ਪਿਛਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਦੇ ਸਕੂਲ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮਦਦ ਲਈ ਡੱਟੇ : ਡਾ. ਨਿੱਜਰ ਅਗਲੀ ਖ਼ਬਰ ਵਾਰਡ ਨੰਬਰ 28 ਦੇ ਇਲਾਕਿਆਂ 'ਚ ਸੀਵਰੇਜ ਵਿਵਸਥਾ ਬਣੀ ਤਰਸਯੋਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।