02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਵਾਰਡ ਨੰਬਰ 28 ਦੇ ਇਲਾਕਿਆਂ 'ਚ ਸੀਵਰੇਜ ਵਿਵਸਥਾ ਬਣੀ ਤਰਸਯੋਗ

ਅਜੀਤ ਡੈਸਕ 31-08-2025
ਅੰਮਿ੍ਤਸਰ, 30 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਦੇ ਹਲਕਾ ਪੂਰਬੀ 'ਚ ਪੈਂਦੀ ਵਾਰਡ ਨੰਬਰ 28 ਦੇ ਇਲਾਕਿਆਂ 'ਚ ਸੀਵਰੇਜ ਵਿਵਸਥਾ ਪਿਛਲੇ ਲੰਮੇ ਸਮੇਂ ਤਰਸਯੋਗ ਬਣੀ ਹੋਈ ਹੈ | ਇੱਥੋਂ ਦੇ ਨਿਵਾਸੀ ਸੀਵਰੇਜ ਦੀ ਮਾੜੀ ਹਾਲਤ ਨਾਲ ਜੂਝ ਰਹੇ ਹਨ | ਕਈ ਵਾਰ ਸ਼ਿਕਾਇਤਾਂ ਦਰਜ ਕਰਨ ਅਤੇ ਨਿਰੀਖਣ ਕਰਨ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਵਲੋਂ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਲੱਭਿਆ ਗਿਆ ਹੈ, ਜਿਸ ਕਾਰਨ ਸਥਾਨਕ ਨਿਵਾਸੀਆਂ ਨੂੰ ਭਾਰੀ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਸੀਵਰੇਜ ਓਵਰਫਲੋਅ ਅਤੇ ਸਿਹਤ ਸੰਕਟ : ਮੌਜੂਦਾ ਸਮੇਂ 'ਚ ਉਕਤ ਵਾਰਡ 'ਚ ਪੈਂਦੇ ਤਹਿਸੀਲਪੁਰਾ ਅਤੇ ਸ਼ਰੀਫਪੁਰਾ ਦੇ ਇਲਾਕੇ ਦੀਆਂ ਗਲੀਆਂ 'ਚ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਰਿਹਾ ਹੈ, ਜਿਸ ਨਾਲ ਬਦਬੂ ਫੈਲ ਰਹੀ ਹੈ ਅਤੇ ਸਿਹਤ ਲਈ ਖਤਰੇ ਵਧ ਰਹੇ ਹਨ | ਗੰਦੇ ਪਾਣੀ 'ਚ ਸਾਰਾ ਦਿਨ ਮੱਛਰ ਭਿਣ ਭਿਣਾਉਂਦੇ ਰਹਿੰਦੇ ਹਨ, ਜਿਸ ਨਾਲ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ | ਮੀਂਹ ਦੇ ਚੱਲਦੇ ਸੀਵਰੇਜ ਓਵਰਫਲੋਅ ਦੀ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਗਈ ਹੈ | ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਚੈਂਬਰ ਭਰੇ ਹੋਏ ਹਨ ਅਤੇ ਇਸਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੱਗੇ ਖੜ੍ਹਾ ਰਹਿੰਦਾ ਹੈ | ਲੋਕਾਂ ਨੇ ਨਿਗਮ ਪ੍ਰਸ਼ਾਸਨ ਅਤੇ ਵਾਰਡ ਦੇ ਕੌਂਸਲਰ ਨੂੰ ਇਸ ਸਮੱਸਿਆ ਦਾ ਜਲਦ ਹੱਲ ਕਰਨ ਦੀ ਅਪੀਲ ਕੀਤੀ ਤਾਂ ਜੋ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ |
ਪਿਛਲੀ ਖ਼ਬਰ ਭਿਆਨਕ ਹੜ੍ਹਾਂ 'ਚ ਫਸੇ ਅੰਮਿ੍ਤਸਰ ਤੇ ਗੁਰਦਾਸਪੁਰ ਜ਼ਿਲਿ੍ਹਆਂ ਦੇ ਲੋਕਾਂ ਦੀ ਸੇਵਾ ਲਈ ਦਿੱਲੀ ਗੁਰਦੁਆਰਾ ਕਮੇਟੀ ਵਚਨਬੱਧ... ਅਗਲੀ ਖ਼ਬਰ ਇਕ ਕੁਇੰਟਲ ਤੋਂ ਵਧੇਰੇ ਭਾਰ ਵਾਲੀ ਬਜ਼ੁਰਗ ਮਰੀਜ਼ ਦੇ ਦੋਵੇਂ ਗੋਡੇ ਸਫਲਤਾਪੂਰਵਕ ਬਦਲੇ : ਡਾ. ਰਣਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।