ਅੰਮਿ੍ਤਸਰ, 30 ਅਗਸਤ (ਗਗਨਦੀਪ ਸ਼ਰਮਾ)-ਰੇਲਵੇ ਵਰਕਸ਼ਾਪ ਦੀ ਲੁਹਾਰ ਸ਼ਾਪ ਤੋਂ ਬਤੌਰ ਚੀਫ ਸੁਪਰੀਡੈਂਟ ਸੇਵਾਮੁਕਤ ਹੋਏ ਗੁਰਿੰਦਰਜੀਤ ਸਿੰਘ ਮਠਾਰੂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਰੇਲਵੇ ਕਾਲੋਨੀ ਬੀ-ਬਲਾਕ ਦੇ ਨਾਲ ਸੰਬੰਧਿਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਤੇ ਕਨਵੀਨਰ ਕੁਲਵਿੰਦਰ ਸਿੰਘ ਬੰਟੀ ਤੋਂ ਇਲਾਵਾ ਐੱਨ. ਆਰ. ਐੱਮ. ਯੂ. ਵਰਕਸ਼ਾਪ ਬਰਾਂਚ ਤੋਂ ਡਿਵੀਜ਼ਨਲ ਸੈਕਟਰੀ ਕਾਮਰੇਡ ਕਿਸ਼ਨ ਪਹਿਲਵਾਨ, ਬਰਾਂਚ ਸੈਕਟਰੀ ਕਾ. ਰਾਜੀਵ ਕੁਮਾਰ ਸ਼ਰਮਾ, ਪ੍ਰਧਾਨ ਕਾ. ਕੁਲਬੀਰ ਸਿੰਘ ਅਤੇ ਕੈਸ਼ੀਅਰ ਤਜਿੰਦਰ ਸਿੰਘ ਗੋਲਡੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ, ਜਿੰਨ੍ਹਾਂ ਵਲੋਂ ਸਾਂਝੇ ਤੌਰ 'ਤੇ ਸੇਵਾਮੁਕਤ ਸ. ਮਠਾਰੂ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ, ਯਾਦਗਾਰੀ ਚਿੰਨ੍ਹ ਅਤੇ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਚੀਫ਼ ਸੁਪਰੀਡੈਂਟ ਗੁਰਿੰਦਰਜੀਤ ਸਿੰਘ ਮਠਾਰੂ ਨੇ ਆਪਣੀ ਨੌਕਰੀ ਪੂਰੀ ਇਮਾਨਦਾਰੀ ਅਤੇ ਲਗਨ ਦੇ ਨਾਲ ਮੁਕੰਮਲ ਕੀਤੀ ਹੈ, ਨੌਜਵਾਨ ਕਰਮਚਾਰੀਆਂ ਨੂੰ ਉਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ | ਇਸ ਮੌਕੇ ਦਵਿੰਦਰ ਸਿੰਘ ਕਾਕਾ, ਕੁਲਦੀਪ ਤਿਵਾੜੀ, ਓਬੀਸੀ ਐਸੋਸੀਏਸ਼ਨ ਦੇ ਸੈਕਟਰੀ ਹਰਦੇਵ ਸਿੰਘ ਤੇ ਬਰਾਂਚ ਪ੍ਰਧਾਨ ਤਨਵੀਰ ਸਿੰਘ, ਵੈਗਨ ਸ਼ਾਪ (ਜੇ. ਈ.) ਲਖਵਿੰਦਰ ਸਿੰਘ, ਕੁਲਦੀਪ ਸਿੰਘ ਠੇਠੀ, ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਹਰਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ |