03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਜਨਮ ਮਿਤੀ 'ਚ ਹੇਰ-ਫੇਰ ਕਰਵਾਉਣ ਵਾਲੀ ਨੂੰ ਹ ਖ਼ਿਲਾਫ਼ ਸਹੁਰੇ ਨੇ ਕਰਵਾਇਆ ਪਰਚਾ ਦਰਜ

ਅਜੀਤ ਡੈਸਕ 31-08-2025
ਅੰਮਿ੍ਤਸਰ, 30 ਅਗਸਤ (ਰੇਸ਼ਮ ਸਿੰਘ)-ਜਨਮ ਮਿਤੀ 'ਚ ਹੇਰ ਫੇਰ ਕਰਕੇ ਖੁਦ ਨੂੰ ਛੋਟੀ ਦਸਣ ਵਾਲੀ ਇਕ ਔਰਤ ਖ਼ਿਲਾਫ਼ ਉਸਦੇ ਸਹੁਰੇ ਵਲੋਂ ਇਥੇ ਧੋਖਾਧੜੀ ਦੇ ਦੋਸ਼ਾਂ ਦੀ ਧਾਰਾ 420 ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ | ਥਾਣਾ ਈ ਡਵੀਜ਼ਨ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਅਫਸਰ ਇਨਕਲੇਵ ਤਰਨ ਤਾਰਨ ਦੇ ਰਹਿਣ ਵਾਲੇ ਨਿਰੰਜਣ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਗੁਰਮੀਤ ਸਿੰਘ ਦਾ ਵਿਆਹ 2012 'ਚ ਯੁਵਰਾਜ ਕੌਰ ਨਾਲ ਹੋਇਆ ਸੀ ਤੇ ਉਨ੍ਹਾਂ ਦਾ ਇਕ ਬੇਟਾ ਵੀ ਹੈ ਉਸਦੀ ਨੂੰ ਹ ਉਸਦੇ ਪੱੁਤਰ ਤੇ ਪੋਤਰੇ ਤੋਂ ਬਿਨਾਂ ਆਸਟਰੇਲੀਆ ਚਲੀ ਗਈ ਤੇ ਉਥੇ ਜਾ ਕੇ ਪੀ.ਆਰ. ਹੋ ਗਈ | ਇਸ ਉਪਰੰਤ ਉਸਦੇ ਪੱੁਤਰ ਤੇ ਪੋਤਰੇ ਨੂੰ ਆਪਣੇ ਨਾਲ ਲਿਜਾਣ ਤੋਂ ਨਾਂਹ ਕਰ ਦਿੱਤੀ | ਇਸ ਮਾਮਲੇ ਨੂੰ ੰਹ ਦੀ ਧੋਖਾਦੇਹੀ ਬਾਰੇ ਪਤਾ ਲਗਾ ਹੈ ਕਿ ਉਸਨੇ ਆਪਣੀ ਅਸਲ ਜਨਮ ਮਿਤੀ ਬਦਲ ਕੇ ਨਗਰ ਨਿਗਮ ਦੇ ਦਫਤਰ ਤੋਂ ਅਸਰ ਰਸੂਖ ਦੀ ਵਰਤੋਂ ਕਰਕੇ ਗਲਤ ਇੰਦਰਾਜ ਕਰਵਾ ਕੇ ਅਖੁਦ ਨੂੰ 7 ਮਹੀਨੇ ਛੋਟੀ ਦੱਸਿਆ | ਇਸ ਤਰ੍ਹਾਂ ਉਸਨੇ ਧੋਖਾਧੜੀ ਕੀਤੀ ਹੈ | ਪੁਲਿਸ ਵਲੋਂ ਇਸ ਦੀ ਜਾਂਚ ਕਰਨ ਉਪਰੰਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਰੇਲਵੇ ਵਰਕਸ਼ਾਪ ਤੋਂ ਸੇਵਾ ਮੁਕਤ ਹੋਏ ਗੁਰਿੰਦਰਜੀਤ ਸਿੰਘ ਮਠਾਰੂ ਨੂੰ ਵਿਦਾਇਗੀ ਪਾਰਟੀ ਦਿੱਤੀ ਅਗਲੀ ਖ਼ਬਰ ਭਾਈ ਮੰਝ ਸਾਹਿਬ ਰੋਡ ਸੁਲਤਾਨਵਿੰਡ ਵਿਖੇ ਕੂੜੇ ਦੇ ਢੇਰ ਨੂੰ ਲੈ ਕੇ ਇਲਾਕਾ ਵਾਸੀਆਂ ਪ੍ਰਸ਼ਾਸਨ ਖ਼ਿਲਾਫ਼ ਕੀਤਾ ਰੋਸ ਪ੍ਰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।