03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਖਾੜਕੂ ਗਤੀਵਿਧੀਆਂ 'ਚ ਸ਼ਾਮਿਲ ਨੌਜਵਾਨ ਪੁਲਿਸ ਮੁਕਾਬਲੇ 'ਚ ਜ਼ਖ਼ਮੀ

ਅਜੀਤ ਡੈਸਕ 31-08-2025
ਅੰਮਿ੍ਤਸਰ, 30 ਅਗਸਤ (ਰੇਸ਼ਮ ਸਿੰਘ)-ਪੁਲਿਸ ਵਲੋਂ ਖਾੜਕੂ ਗਤੀਵਿਧੀਆਂ 'ਚ ਸ਼ਾਮਿਲ ਇਕ ਗਰੋਹ ਦੇ ਮੈਂਬਰ ਨੌਜਵਾਨ ਨੂੰ ਗਿ੍ਫਤਾਰ ਕੀਤੇ ਜਾਣ ਮੌਕੇ ਹੋਏ ਪੁਲਿਸ ਮੁਕਾਬਲੇ 'ਚ ਨੌਜਵਾਨ ਜ਼ਖ਼ਮੀਂ ਹੋ ਗਿਆ | ਪੁਲਿਸ ਵਲੋਂ ਇਕ ਨਾਬਾਲਗ ਲੜਕੇ ਸਮੇਤ 5 ਨੌਜਵਾਨਾਂ ਨੂੰ ਗਿ੍ਫਤਾਰ ਕਰਕੇ ਖਾੜਕੂ ਸੰਗਠਨ ਦੇ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ ਇਕ ਗਲਾਕ ਪਿਸਤੌਲ, 13 ਜਿੰਦਾ ਕਾਰਤੂਸ ਤੇ 2 ਖਾਲੀ ਖੋਲ ਵੀ ਬਰਾਮਦ ਹੋਏ ਹਨ | ਪੁਲਿਸ ਅਨੁਸਾਰ ਇਨ੍ਹਾਂ ਨੌਜਵਾਨਾਂ ਦੀ ਗਿ੍ਫਤਾਰੀ ਨਾਲ ਮਿੱਥ ਕੇ ਕਤਲ ਕਰਨ ਦੀ ਇਕ ਵੱਡੀ ਵਾਰਦਾਤ ਨੂੰ ਟਾਲਿਆ ਗਿਆ ਹੈ | ਲੱਤ 'ਚ ਪੁਲਿਸ ਦੀ ਗੋਲੀ ਲਗਣ ਕਾਰਨ ਜ਼ਖ਼ਮੀਂ ਹੋਏ ਨੌਜਵਾਨ ਦੀ ਸ਼ਨਾਖਤ ਕਰਨਦੀਪ ਸਿੰਘ ਉਰਫ਼ ਕਰਨ (18) ਵਾਸੀ ਪਿੰਡ ਚੌਧਰੀਵਾਲਾ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ |
ਇਥੇ ਕੋਟ ਖਾਲਸਾ ਥਾਣਾ ਇਸਲਾਮਾਬਾਦ ਖੇਤਰ 'ਚ ਹੋਏ ਮੁਕਾਬਲੇ ਉਪੰਰਤ ਇਥੇ ਪੁਲਿਸ ਕਮਿਸ਼ਨਰੇਟ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਪੁਲਿਸ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਨੌਜਵਾਨ ਕਰਨਦੀਪ ਸਿੰਘ ਵਾਸੀ ਚੌਧਰੀਵਾਲਾ, ਸਰਹਾਲੀ, ਤਰਨਤਾਰਨ ਖਾੜਕੂ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਗਰੋਹ ਨਾਲ ਜੁੜਿਆ ਹੋਇਆ ਸੀ ਅਤੇ ਗੈਂਗਸਟਰ ਤੇ ਅੱਤਵਾਦੀ ਸਤਬੀਰ ਸਿੰਘ ਉਰਫ ਸੱਤਾ ਨੌਸ਼ਹਿਰਾ ਦੇ ਸੰਪਰਕ ਵਿਚ ਵੀ ਹੈ | ਉਨ੍ਹਾਂ ਨੇ ਆਪਣੀਆਂ ਘਿਨਾਉਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਉਸਨੂੰ ਇਕ ਵਿਦੇਸ਼ੀ ਅਧਾਰਿਤ ਹੈਂਡਲਰ ਨਾਲ ਮਿਲਾਇਆ ਜਿਸ ਵਲੋਂ ਕਰਨ ਨੂੰ ਮਿੱਥ ਕੇ ਕਤਲ ਕਰਨ ਦਾ ਕੰਮ ਸੌਂਪਿਆ ਗਿਆ ਤੇ ਉਸਦੀ ਸਾਰੀ ਮਦਦ ਇਸੇ ਹੈਾਡਲਰ ਵਲੋਂ ਹੀ ਕੀਤੀ ਜਾਣੀ ਸੀ | ਜਿਵੇਂ ਕਿ ਕਤਲਾਂ ਨੂੰ ਅੰਜਾਮ ਦੇਣ ਲਈ ਹਥਿਆਰ ਅਤੇ ਕਾਰਤੂਸ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ਤੋਂ ਪ੍ਰਦਾਨ ਕੀਤੇ ਗਏ ਸਨ | ਇਸ ਤੋਂ ਪਹਿਲਾਂ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਿਤ 4 ਹੋਰ ਨੌਜਵਾਨਾਂ ਜਿਨ੍ਹਾਂ 'ਚ ਗੁਰਸੇਵਕ ਸਿੰਘ, ਅਰਸ਼ਦੀਪ ਸਿੰਘ, ਅੰਮਿ੍ਤਪਾਲ ਸਿੰਘ ਅਤੇ ਇਕ ਨਾਬਾਲਗ ਨੂੰ ਗਿ੍ਫਤਾਰ ਕੀਤਾ ਗਿਆ ਜੀ ਜਦੋਂ ਕਿ ਕਰਨਦੀਪ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਪਾਰਨ ਵਲੋਂ ਇਸਲਾਮਾਬਾਦ ਦੇ ਕੋਟ ਖਾਲਸਾ ਇਲਾਕੇ ਵਿਚ ਇਕ ਲੁਕਣਗਾਹ ਦੀ ਤਲਾਸ਼ੀ ਲਈ ਗਈ ਅਤੇ ਜਦੋਂ ਉਸਨੂੰ ਗਿ੍ਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ | ਇਸ ਦੇ ਜਵਾਬ 'ਚ ਸਵੈ-ਰੱਖਿਆ ਵਜੋਂ ਏ.ਐੱਸ.ਆਈ. ਗੁਰਜਿੰਦਰ ਸਿੰਘ ਨੇ ਆਪਣੇ ਸਰਵਿਸ ਹਥਿਆਰ ਤੋਂ ਗੋਲੀ ਚਲਾਈ ਜੋ ਨੌਜਵਾਨ ਦੇ ਸੱਜੇ ਪੈਰ 'ਤੇ ਲੱਗੀ | ਉਸਨੂੰ ਡਾਕਟਰੀ ਦੇਖਭਾਲ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਇਸ ਸੰਬੰਧੀ ਥਾਣਾ ਇਸਲਾਮਾਬਾਦ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਭਾਈ ਮੰਝ ਸਾਹਿਬ ਰੋਡ ਸੁਲਤਾਨਵਿੰਡ ਵਿਖੇ ਕੂੜੇ ਦੇ ਢੇਰ ਨੂੰ ਲੈ ਕੇ ਇਲਾਕਾ ਵਾਸੀਆਂ ਪ੍ਰਸ਼ਾਸਨ ਖ਼ਿਲਾਫ਼ ਕੀਤਾ ਰੋਸ ਪ੍ਰਦ... ਅਗਲੀ ਖ਼ਬਰ ਸਰਕਾਰੀ ਛੁੱਟੀ ਦੇ ਬਾਵਜੂਦ ਖੁੱਲਿ੍ਹਆ ਨਿਗਮ ਦਫ਼ਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।