ਅੰਮਿ੍ਤਸਰ, 30 ਅਗਸਤ (ਗਗਨਦੀਪ ਸ਼ਰਮਾ)-ਸ਼ਨੀਵਾਰ ਦੀ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਨਿਗਮ ਦਫ਼ਤਰ ਅਤੇ ਸੀ. ਐੱਫ. ਸੀ. ਕੇਂਦਰ ਖੁੱਲਿ੍ਹਆ ਅਤੇ ਇਸ ਦੌਰਾਨ 50 ਰੁਪਏ ਪ੍ਰਾਪਰਟੀ ਟੈਕਸ ਜਮ੍ਹਾ ਹੋਇਆ | ਹੁਣ ਪੰਜਾਬ ਸਰਕਾਰ ਦੀ 'ਵਨ ਟਾਈਮ ਸੈਟਲਮੈਂਟ' (ਓ. ਟੀ. ਐੱਸ.) ਸਕੀਮ ਨੂੰ ਇਕ ਦਿਨ ਬਾਕੀ ਹੈ, ਜਿਸ ਕਰਕੇ ਕੱਲ੍ਹ ਐਤਵਾਰ ਦੇ ਦਿਨ ਵੀ ਉਕਤ ਦਫ਼ਤਰ ਅਤੇ ਕੇਂਦਰ ਖੁਲ੍ਹੇਗਾ, ਤਾਂ ਜੋ ਵੱਧ-ਤੋਂ-ਵੱਧ ਲੋਕ ਇਸ ਸਕੀਮ ਦਾ ਲਾਹਾ ਲੈਂਦੇ ਹੋਏ ਬਿਨਾਂ ਜੁਰਮਾਨੇ ਅਤੇ ਵਿਆਦ ਦੇ ਪ੍ਰਾਪਰਟੀ ਟੈਕਸ ਦੀ ਅਦਾਇਗੀ ਕਰ ਸਕਣ | ਸਹਾਇਕ ਕਮਿਸ਼ਨਰ ਦਲਜੀਤ ਸਿੰਘ ਨੇ ਦੱਸਿਆ ਕਿ 1 ਅਪ੍ਰੈਲ ਤੋਂ ਲੈ ਕੇ 30 ਅਗਸਤ 2025 ਤੱਕ 14.64 ਕਰੋੜ ਰੁਪਏ ਪ੍ਰਾਪਰਟੀ ਟੈਕਸ ਜਮ੍ਹਾ ਕੀਤਾ ਜਾ ਚੁੱਕਿਆ ਹੈ ਜਦੋਂ ਕਿ ਪਿਛਲੇ ਸਾਲ 6.83 ਕਰੋੜ ਟੈਕਸ ਜਮ੍ਹਾ ਹੋਇਆ ਸੀ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੱਲ੍ਹ ਐਤਵਾਰ ਦਾ ਦਿਨ ਬਾਕੀ ਹੈ, ਓ. ਟੀ. ਐੱਸ. ਸਕੀਮ ਦਾ ਫਾਇਦਾ ਲੈਂਦਿਆਂ ਆਪਣਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾ ਦੇਣ, ਨਹੀਂ ਤਾਂ 1 ਸਤੰਬਰ 2025 ਤੋਂ ਉਨ੍ਹਾਂ ਨੂੰ ਭਾਰੀ ਜੁਰਮਾਨਾ ਅਤੇ ਵਿਆਜ ਦੇਣਾ ਪਵੇਗਾ |