03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਅਫ਼ਗਾਨਿਸਤਾਨ ਨੇ ਸਰਹੱਦ ਪਾਰ ਹਮਲਿਆਂ ਨੂੰ ਲੈ ਕੇ ਪਾਕਿਸਤਾਨੀ ਰਾਜਦੂਤ ਨੂੰ ਕੀਤਾ ਤਲਬ

ਅਜੀਤ ਡੈਸਕ 31-08-2025
ਅੰਮਿ੍ਤਸਰ, 30 ਅਗਸਤ (ਸੁਰਿੰਦਰ ਕੋਛੜ)- ਅਫ਼ਗਾਨਿਸਤਾਨ ਨੇ ਅੱਜ ਕਾਬੁਲ 'ਚ ਪਾਕਿਸਤਾਨ ਦੇ ਰਾਜਦੂਤ ਨੂੰ ਤਲਬ ਕਰਕੇ ਨੰਗਰਹਾਰ ਅਤੇ ਖੋਸਤ ਪ੍ਰਾਂਤਾਂ 'ਚ ਪਾਕਿਸਤਾਨੀ ਫ਼ੌਜੀ ਹਮਲਿਆਂ ਦੇ ਖ਼ਿਲਾਫ਼ ਰਸਮੀ ਵਿਰੋਧ ਦਰਜ ਕਰਵਾਇਆ | ਅਫ਼ਗਾਨ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰਿਪੋਰਟ ਕੀਤੇ ਗਏ ਹਮਲਿਆਂ ਦੇ ਨਤੀਜੇ ਵਜੋਂ ਤਿੰਨ ਨਿਰਦੋਸ਼ ਨਾਗਰਿਕ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ, ਜਿਸ ਦੀ ਕਾਬੁਲ ਦੇ ਅਧਿਕਾਰੀਆਂ ਨੇ ਸਖ਼ਤ ਨਿੰਦਾ ਕੀਤੀ | ਆਪਣੇ ਵਿਰੋਧ ਨੋਟ 'ਚ ਅਫ਼ਗਾਨ ਵਿਦੇਸ਼ ਮੰਤਰਾਲੇ ਨੇ ਪਾਕਿ ਵਲੋਂ ਅਫ਼ਗਾਨ ਹਵਾਈ ਖੇਤਰ ਦੀ ਉਲੰਘਣਾ ਅਤੇ ਡੁਰੰਡ ਲਾਈਨ ਦੇ ਨੇੜੇ ਨਾਗਰਿਕ ਖੇਤਰਾਂ 'ਤੇ ਬੰਬਾਰੀ ਦੀ ਨਿੰਦਾ ਕੀਤੀ ਅਤੇ ਹਮਲਿਆਂ ਨੂੰ ਅਫ਼ਗਾਨਿਸਤਾਨ ਦੀ ਖੇਤਰੀ ਅਖੰਡਤਾ ਦੀ ਸਪਸ਼ਟ ਉਲੰਘਣਾ ਅਤੇ ਭੜਕਾਊ ਕਾਰਵਾਈ ਦੱਸਿਆ | ਮੰਤਰਾਲੇ ਨੇ ਅੱਗੇ ਜ਼ੋਰ ਦਿੱਤਾ ਕਿ ਅਫ਼ਗਾਨਿਸਤਾਨ ਦੀ ਪ੍ਰਭੂਸੱਤਾ ਦੀ ਰੱਖਿਆ ਕਰਨਾ ਇਸਲਾਮਿਕ ਅਮੀਰਾਤ ਲਈ ਇਕ ਲਾਲ ਲਕੀਰ ਬਣੀ ਹੋਈ ਹੈ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਅਜਿਹੀਆਂ ਗੈਰ-ਜ਼ਿੰਮੇਵਾਰਾਨਾ ਕਾਰਵਾਈਆਂ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ | ਨੰਗਰਹਾਰ 'ਚ ਅਫ਼ਗਾਨ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕੱਲ੍ਹ ਰਾਤ ਸੂਬੇ ਦੇ ਸ਼ਿਨਵਾਰ ਜ਼ਿਲ੍ਹੇ 'ਚ ਇਕ ਵਿਅਕਤੀ ਦੇ ਘਰ ਦੋ ਡਰੋਨ ਹਮਲੇ ਹੋਏ | ਨੰਗਰਹਾਰ ਦੇ ਡਿਪਟੀ ਗਵਰਨਰ ਮੌਲਵੀ ਅਜ਼ੀਜ਼ਉੱਲਾ ਮੁਸਤਫ਼ਾ ਨੇ ਕਿਹਾ ਕਿ ਪਾਕਿ ਦੀਆਂ ਅਜਿਹੀਆਂ ਕਾਰਵਾਈਆਂ ਖੇਤਰੀ
ਪਿਛਲੀ ਖ਼ਬਰ ਸਰਕਾਰੀ ਛੁੱਟੀ ਦੇ ਬਾਵਜੂਦ ਖੁੱਲਿ੍ਹਆ ਨਿਗਮ ਦਫ਼ਤਰ ਅਗਲੀ ਖ਼ਬਰ ਕਠੂਆ-ਮਾਧੋਪੁਰ ਰੇਲ ਮਾਰਗ 'ਤੇ 51 ਰੇਲ ਗੱਡੀਆਂ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।