ਅੰਮਿ੍ਤਸਰ, 30 ਅਗਸਤ (ਗਗਨਦੀਪ ਸ਼ਰਮਾ)-ਕਠੂਆ-ਮਾਧੋਪੁਰ ਰੇਲ ਮਾਰਗ ਨਿਰੰਤਰ ਪ੍ਰਭਾਵਿਤ ਚੱਲ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਵੀ ਵੱਖ-ਵੱਖ ਰੂਟਾਂ ਦੀਆਂ ਕੁੱਲ 51 ਰੇਲ ਗੱਡੀਆਂ ਰੱਦ ਰਹੀਆਂ, 1 ਦੀ ਯਾਤਰਾ ਨਿਰਧਾਰਿਤ ਸਟੇਸ਼ਨ ਤੋਂ ਪਹਿਲਾਂ ਸਮਾਪਤ ਕਰਨੀ ਪਈ, ਜਦੋਂਕਿ 2 ਗੱਡੀਆਂ ਹੋਰਨਾਂ ਸਟੇਸ਼ਨ ਤੋਂ ਰਵਾਨਾ ਕੀਤੀਆਂ ਗਈਆਂ | ਜਾਣਕਾਰੀ ਦੇ ਅਨੁਸਾਰ ਅੱਜ ਰੇਲ ਗੱਡੀ (26405/06) ਅੰਮਿ੍ਤਸਰ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈੱਸ, ਭਗਤ ਕੀ ਕੋਠੀ ਤੋਂ ਚੱਲਕੇ ਅੰਮਿ੍ਤਸਰ ਦੇ ਰਸਤੇ ਜੰਮੂ ਤਵੀ ਜਾਣ ਵਾਲੀ (14804/03) ਭਗਤ ਕੀ ਕੋਠੀ ਐਕਸਪ੍ਰੈੱਸ, ਜੰਮੂ ਤਵੀ ਤੋਂ ਚੱਲਕੇ ਅੰਮਿ੍ਤਸਰ ਦੇ ਰਸਤੇ ਸੰਬਲਪੁਰ ਜਾਂਦੀ (18310/09) ਸੰਬਲਪੁਰ ਐਕਸਪ੍ਰੈੱਸ, ਟਾਟਾਨਗਰ ਤੋਂ ਚੱਲਕੇ ਅੰਮਿ੍ਤਸਰ ਦੇ ਰਸਤੇ ਜੰਮੂ ਤਵੀ ਜਾਂਦੀ (18101/02) ਸੰਬਲਪੁਰ ਐਕਸਪ੍ਰੈੱਸ ਤੋਂ ਇਲਾਵਾ ਹੋਰ ਵੱਖ-ਵੱਖ ਰੂਟਾਂ ਦੀਆਂ ਜੰਮੂ ਤਵੀ ਲਈ ਚਲਦੀਆਂ ਰੇਲ ਗੱਡੀਆਂ ਰੱਦ ਰਹੀਆਂ |