03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸ੍ਰੀ ਦੁਰਗਿਆਣਾ ਮੰਦਰ ਜਾਂਦੇ ਰਸਤਿਆਂ 'ਤੇ ਅਵਾਰਾ ਕੁੱਤਿਆਂ ਕਾਰਨ ਸ਼ਰਧਾਲੂ ਪੇ੍ਰਸ਼ਾਨ <br/>

ਅਜੀਤ ਡੈਸਕ 01-06-2025
ਅੰਮਿ੍ਤਸਰ, 31 ਮਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਮੰਦਰ ਨੂੰ ਜਾਂਦੇ ਰਸਤਿਆਂ 'ਤੇ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ | ਆਏ ਦਿਨ ਕੋਈ ਨਾ ਕੋਈ ਇਨ੍ਹਾਂ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ, ਜਿਸ ਕਾਰਨ ਸਥਾਨਕ ਵਸਨੀਕਾਂ ਖਾਸਕਰ ਸੈਲਾਨੀਆਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਜਾਣਕਾਰੀ ਮੁਤਾਬਕ ਸ੍ਰੀ ਦੁਰਗਿਆਣਾ ਮੰਦਰ ਦੇ ਜਾਂਦੇ ਰਸਤਿਆਂ 'ਤੇ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ | ਇਹ ਆਵਾਰਾ ਕੁੱਤੇ ਰੋਜ਼ਾਨਾ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ | ਪਹਿਲਾਂ ਤਾਂ ਇਹ ਕੁੱਤੇ ਸਿਰਫ਼ ਗੰਦਗੀ ਨੂੰ ਫੈਲਾਉਣ ਅਤੇ ਵੱਢਣ ਤੱਕ ਹੀ ਸੀਮਿਤ ਸਨ, ਪਰ ਹੁਣ ਇਹ ਹੋਰ ਜਾਨਵਰਾਂ ਦੇ ਨਾਲ-ਨਾਲ ਮਨੁੱਖੀ ਜਾਨਾਂ ਲਈ ਵੀ ਖ਼ਤਰਨਾਕ ਬਣ ਚੱੁਕੇ ਹਨ | ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹ ਇਨ੍ਹਾਂ ਕੁੱਤਿਆਂ ਤੋਂ ਇੰਨੇ ਡਰੇ ਹੋਏ ਹਨ ਕਿ ਉਹ ਆਪਣੇ ਰੋਜ਼ਾਨਾ ਦੇ ਕੰਮਾਂ 'ਤੇ ਜਾਣ ਤੋਂ ਪਹਿਲਾਂ ਇਨ੍ਹਾਂ ਦੀ ਗ਼ੈਰ-ਮÏਜੂਦਗੀ ਨੂੰ ਦੇਖਦੇ ਹਨ | ਲੇਕਿਨ ਹੁਣ ਤਾਂ ਅੰਮਿ੍ਤਸਰ ਆਉਂਦੇ ਸੈਲਾਨੀ ਵੀ ਇਨ੍ਹਾਂ ਆਦਮਖੋਰ ਕੱੁਤਿਆਂ ਦਾ ਸ਼ਿਕਾਰ ਬਣ ਰਹੇ ਹਨ |
ਦੂਜੇ ਪਾਸੇ ਮਾਣਯੋਗ ਅਦਾਲਤ ਵਲੋਂ ਪਸ਼ੂਆਂ 'ਤੇ ਅੱਤਿਆਚਾਰ ਵਿਰੋਧੀ ਐਕਟ ਤਹਿਤ ਜਾਨਵਰਾਂ ਨੂੰ ਮਾਰਨ 'ਤੇ ਪਾਬੰਦੀ ਲਗਾਈ ਗਈ ਹੈ, ਉਸ ਤੋਂ ਬਾਅਦ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਮਾਰਨ ਦੇ ਹੁਕਮ ਤਾਂ ਜਾਰੀ ਨਹੀਂ ਕੀਤੇ ਜਾ ਸਕਦੇ ਪਰ ਇਸ 'ਤੇ ਕਾਬੂ ਪਾਉਣ ਲਈ ਇਕੋ ਇਕ ਹੱਲ ਹੈ ਇਨ੍ਹਾਂ ਦੀ ਵਧਦੀ ਗਿਣਤੀ 'ਤੇ ਰੋਕ ਲਗਾਈ ਜਾ ਸਕੇ | ਅੱਜ ਜੇਕਰ ਸ਼ਹਿਰ 'ਚ ਆਵਾਰਾ ਕੁੱਤਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਤਾਂ ਉਸਦਾ ਦਾ ਮੁੱਖ ਕਾਰਨ ਨਿਗਮ ਪ੍ਰਸ਼ਾਸਨ ਵਲੋਂ ਇਨ੍ਹਾਂ ਆਵਾਰਾ ਕੁੱਤਿਆਂ ਦੀ ਨਾ ਦੇ ਬਰਾਬਰ ਕੀਤੀ ਜਾ ਰਹੀ ਨਸਬੰਦੀ ਹੈ |

ਪਿਛਲੀ ਖ਼ਬਰ ਰੇਲਵੇ ਸਟੇਸ਼ਨ 'ਤੇ ਵੀ ਹੋਇਆ ਬਲੈਕ ਆਊਟ ਅਗਲੀ ਖ਼ਬਰ ਯੂ. ਆਈ. ਡੀ. ਨਾਲ ਜੋੜਿਆ ਜਾਵੇਗਾ ਸ਼ਹਿਰ ਦੀ ਜਾਇਦਾਦਾਂ ਦਾ ਵੇਰਵਾ- ਔਲਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।