03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਰੇਲਵੇ ਸਟੇਸ਼ਨ 'ਤੇ ਵੀ ਹੋਇਆ ਬਲੈਕ ਆਊਟ

ਅਜੀਤ ਡੈਸਕ 01-06-2025
ਅੰਮਿ੍ਤਸਰ, 31 ਮਈ (ਗਗਨਦੀਪ ਸ਼ਰਮਾ)-ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਵੀ ਠੀਕ 8 ਵਜੇ ਤੋਂ ਲੈ ਕੇ 8.30 ਵਜੇ ਤੱਕ ਬਲੈਕ ਆਊਟ ਰਿਹਾ, ਪਰ ਇਸ ਮੌਕੇ ਪਲੇਟਫ਼ਾਰਮ ਨੰਬਰ-1 'ਤੇ ਖੜ੍ਹੀ ਟਾਟਾ ਨਗਰ-ਜੰਮੂ ਤਵੀ ਟਾਟਾ ਮੂਰੀ ਐਕਸਪ੍ਰੈੱਸ ਰੇਲ ਗੱਡੀ ਸਮੇਤ ਵੇਟਿੰਗ ਹਾਲ ਅਤੇ ਕੁਝ ਸਟਾਲਾਂ ਦੀਆਂ ਬੱਤੀਆਂ ਜਗਦੀਆ ਰਹੀਆਂ | ਇਸ ਤੋਂ ਇਲਾਵਾ ਸਟੇਸ਼ਨ ਸਮੂਹ 'ਚ ਬਿਜਲੀ ਸਪਲਾਈ ਬੰਦ ਹੋਣ 'ਤੇ ਉੱ ਥੇ ਮੌਜੂਦ ਕਈ ਯਾਤਰੀਆਂ ਨੇ ਆਪਣੇ ਮੋਬਾਈਲ ਫੋਨਾਂ ਦੀ ਟਾਰਚ ਚਾਲੂ ਕਰ ਲਈ | ਕਹਿਣ ਤੋਂ ਭਾਵ ਕਿ ਸਟੇਸ਼ਨ 'ਤੇ ਬਲੈਕ ਆਊਟ ਨੂੰ ਲੈ ਕੇ ਜਾਰੀ ਹਦਾਇਤਾਂ ਦੀਆਂ ਧੱਜੀਆਂ ਉਡਦੀਆਂ ਦਿਖਾਈ ਦਿੱਤੀਆਂ |


ਪਿਛਲੀ ਖ਼ਬਰ ਚਾਲੂ ਭੱਠੀ ਤੇ ਨਾਜਾਇਜ਼ ਦੇਸੀ ਸ਼ਰਾਬ ਸਮੇਤ ਦੋ ਵਿਅਕਤੀ ਕਾਬੂ <br/> ਅਗਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਰ ਜਾਂਦੇ ਰਸਤਿਆਂ 'ਤੇ ਅਵਾਰਾ ਕੁੱਤਿਆਂ ਕਾਰਨ ਸ਼ਰਧਾਲੂ ਪੇ੍ਰਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।