04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਹੈਰੋਇਨ ਸਮੇਤ 2 ਕਾਬੂ, ਇਕ ਫ਼ਰਾਰ

ਅਜੀਤ ਡੈਸਕ 29-12-2025
ਫ਼ਾਜ਼ਿਲਕਾ, 28 ਦਸੰਬਰ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਪੁਲਿਸ ਨੇ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਪਰ ਇਕ ਫ਼ਰਾਰ ਹੋ ਗਿਆ | ਜਾਂਚ ਅਧਿਕਾਰੀ ਰਮਨਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸਾਥੀ ਕਰਮਚਾਰੀਆਂ ਸਮੇਤ ਟੋਲ ਪਲਾਜ਼ਾ ਥੇਹ ਕਲੰਦਰ 'ਤੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਕਾਰ ਸਵਿਫ਼ਟ ਕਾਰ ਨੰਬਰੀ ਆਰ.ਜੇ 31 ਟੀ.ਏ 0994 ਨੂੰ ਰੋਕ ਕੇ ਚੈੱਕ ਕਰਨ ਲੱਗੇ ਤਾਂ ਇਕ ਵਿਅਕਤੀ ਵਿਚੋਂ ਨਿਕਲ ਕੇ ਭੱਜ ਗਿਆ, ਬਾਕੀ ਕਾਰ ਵਿਚ ਸਵਾਰ 2 ਵਿਅਕਤੀਆਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਮ ਗੋਰਧਨ ਪੁੱਤਰ ਫੂਲਾ ਰਾਮ ਵਾਸੀ ਗਊਸ਼ਾਲਾ ਰੋਡ ਗਲੀ ਨੰਬਰ 4 ਪੀਲੀ ਬੰਗਾ ਅਤੇ ਬੱਟੂ ਪੁੱਤਰ ਹੰਸਾ ਸਿੰਘ ਵਾਸੀ ਪਿੰਡ ਖਰਲੀਆ ਜ਼ਿਲ੍ਹਾ ਹਨੂਮਾਨਗੜ੍ਹ (ਰਾਜਸਥਾਨ) ਦੱਸਿਆ ਅਤੇ ਭੱਜਣ ਵਾਲੇ ਵਿਅਕਤੀ ਦਾ ਨਾਮ ਪੁੱਤਰ ਹਰਬੰਸ ਸਿੰਘ ਵਾਸੀਆਨ ਪਿੰਡ ਖਰਲੀਆ ਜ਼ਿਲ੍ਹਾ ਹਨੂਮਾਨਗੜ੍ਹ (ਰਾਜਸਥਾਨ) ਦੱਸਿਆ | ਜਿਸ ਤੇ ਕਾਰ ਦੀ ਚੈਕਿੰਗ ਕਰਨ ਉਪਰੰਤ ਉਸ ਵਿਚ ਪੀ.ਡਬਲਯੂ.ਡੀ ਦਾ ਜਾਅਲੀ ਆਈ ਡੀ ਕਾਰਡ ਮਿਲਿਆ ਤੇ ਕਾਰ ਵਿਚੋਂ 260 ਗਰਾਮ ਹੈਰੋਇਨ ਬਰਾਮਦ ਹੋਈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਗੁਰਦੁਆਰਾ ਪੱਤੀ ਛੋਕਰ ਵੱਲੋਂ ਕੇਸਧਾਰੀ ਬੱਚਿਆਂ ਤੇ ਅੰਮਿ੍ਤਧਾਰੀ ਬੀਬੀਆਂ ਦਾ ਸਨਮਾਨ <br/> ਅਗਲੀ ਖ਼ਬਰ ਨਾਜਾਇਜ਼ ਪਿਸਟਲ ਅਤੇ 5 ਜ਼ਿੰਦਾ ਕਾਰਤੂਸਾਂ ਸਣੇ 3 ਵਿਅਕਤੀ ਗਿ੍ਫ਼ਤਾਰ, ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।