22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਚੋਣ ਡਿਊਟੀ ਕਟਵਾਉਣ ਲਈ ਬੀ.ਐਲ.ਓਜ਼. ਵੱਲੋਂ ਡੀ. ਸੀ. ਦਫ਼ਤਰ ਵਿਖੇ ਪ੍ਰਦਰਸ਼ਨ <br/>

ਅਜੀਤ ਡੈਸਕ 10-12-2025
ਫ਼ਾਜ਼ਿਲਕਾ, 9 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਵਿਚ ਬੀ.ਐਲ.ਓ. ਅਧਿਆਪਕਾਂ ਵਲੋਂ ਚੋਣਾਂ ਵਿਚ ਲੱਗੀ ਆਪਣੀ ਡਿਊਟੀ ਕੱਟਣ ਦੀ ਮੰਗ ਨੂੰ ਲੈ ਕੇ ਡੀ.ਸੀ. ਦਫ਼ਤਰ ਵਿਖੇ ਪ੍ਰਦਰਸ਼ਨ ਕੀਤਾ ਗਿਆ | ਇਸੇ ਦੌਰਾਨ ਉਨ੍ਹਾਂ ਨੇ ਡੀ.ਸੀ. ਦਫ਼ਤਰ ਦੇ ਮੁੱਖ ਗੇਟ 'ਤੇ ਮੌਜੂਦ ਐੱਸ.ਐੱਸ.ਪੀ. ਦੀ ਗੱਡੀ ਦਾ ਘਿਰਾਓ ਕਰ ਲਿਆ | ਮੌਕੇ 'ਤੇ ਪੁਲਿਸ ਫੋਰਸ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦੀ ਰਹੀ | ਇਸ ਤੋਂ ਬਾਅਦ ਐੱਸ.ਐੱਸ.ਪੀ. ਗੁਰਮੀਤ ਸਿੰਘ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਪਹੁੰਚੇ ਅਤੇ ਉਨ੍ਹਾਂ ਨੂੰ ਰਸਤਾ ਦੇਣ ਦੀ ਅਪੀਲ ਕੀਤੀ | ਬੀ.ਐਲ.ਓ. ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਭਾਰਤ ਭੂਸ਼ਨ ਨੇ ਕਿਹਾ ਕਿ ਉਨ੍ਹਾਂ ਦੀ ਇਕੋ ਮੰਗ ਹੈ ਕਿ ਉਨ੍ਹਾਂ ਦੇ ਜਿਹੜੇ ਬੀ.ਐਲ.ਓ. ਸਾਥੀ ਪੂਰਾ ਸਾਲ ਇਲੈੱਕਸ਼ਨ ਵਿਭਾਗ ਵਿਚ ਡਿਊਟੀ ਕਰ ਰਹੇ ਹਨ, ਪਹਿਲੀ ਵਾਰ ਉਨ੍ਹਾਂ ਦੀ ਡਿਊਟੀ ਚੋਣ ਪਾਰਟੀ ਦੇ ਨਾਲ ਜੋੜ ਦਿੱਤੀ ਗਈ ਹੈ | ਪਹਿਲਾਂ ਹੀ ਉਨ੍ਹਾਂ ਦੀ ਡਿਊਟੀ ਇਲੈੱਕਸ਼ਨ ਵਿਭਾਗ ਵਿਚ ਵੋਟ ਬਣਾਉਣ ਅਤੇ ਵੋਟਰ ਸੂਚੀ ਸੁਧਾਰਨ ਵਿਚ ਲੱਗੀ ਹੋਈ ਹੈ | ਹੁਣ ਇਨ੍ਹਾਂ ਦੀ ਡਿਊਟੀ ਚੋਣ ਪਾਰਟੀ ਨਾਲ ਵੀ ਲਗਾ ਦਿੱਤੀ ਗਈ ਹੈ, ਜਿਸ ਕਾਰਨ ਉਨ੍ਹਾਂ ਵਿਚ ਨਾਰਾਜ਼ਗੀ ਹੈ, ਬੀ.ਐਲ.ਓ. ਚੋਣਾਂ ਵਾਲੇ ਦਿਨ ਵੀ ਡਿਊਟੀ 'ਤੇ ਨਹੀਂ ਜਾਣਗੇ | ਜ਼ਿਲ੍ਹਾ ਪ੍ਰਸ਼ਾਸਨ ਮੁਤਾਬਿਕ ਸਾਰਾ ਸਟਾਫ਼ ਅਤੇ ਹਰ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਚੋਣਾਂ ਵਿਚ ਕੰਮ ਕਰ ਰਹੇ ਹਨ | ਇਸੇ ਤਹਿਤ ਜ਼ਿਲ੍ਹਾ ਇਲੈੱਕਸ਼ਨ ਅਧਿਕਾਰੀ ਵੱਲੋਂ ਇਨ੍ਹਾਂ ਬੀ.ਐਲ.ਓ. ਦੀ ਡਿਊਟੀ ਵੀ ਲਗਾਈ ਗਈ ਹੈ | ਉਨ੍ਹਾਂ ਕਿਹਾ ਕਿ ਇਸ ਦੌਰਾਨ ਜੇਕਰ ਕਿਸੇ ਵਿਸ਼ੇਸ਼ ਵਿਅਕਤੀ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਉਸ ਦੀ ਸਮੱਸਿਆ ਨੂੰ ਦੇਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਡਿਊਟੀ ਕੱਟਣੀ ਮੁਮਕਿਨ ਨਹੀਂ ਹੈ | ਜੇਕਰ ਕੋਈ ਨਿਯਮ ਤੋੜਿਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਨਮਕ ਨਾਲ ਭਰਿਆ ਟਰੱਕ ਪਲਟਿਆ <br/> ਅਗਲੀ ਖ਼ਬਰ ਔਰਤ ਤੋਂ ਨੌਜਵਾਨਾਂ ਨੇ ਪਰਸ ਖੋਹਣ ਦੀ ਕੀਤੀ ਨਾਕਾਮ ਕੋਸ਼ਿਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।