22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਔਰਤ ਤੋਂ ਨੌਜਵਾਨਾਂ ਨੇ ਪਰਸ ਖੋਹਣ ਦੀ ਕੀਤੀ ਨਾਕਾਮ ਕੋਸ਼ਿਸ਼ <br/>

ਅਜੀਤ ਡੈਸਕ 10-12-2025
ਫ਼ਾਜ਼ਿਲਕਾ, 9 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਉੱਨ ਬਾਜ਼ਾਰ 'ਚ ਦੋ ਨੌਜਵਾਨਾ ਵੱਲੋਂ ਇਕ ਔਰਤ ਤੋਂ ਪਰਸ ਖੋਹਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਔਰਤ ਨੂੰ ਸੱਟਾਂ ਲੱਗੀਆਂ ਹਨ | ਪੀੜਤ ਵਲੋਂ ਇਕ ਪ੍ਰਾਈਵੇਟ ਡਾਕਟਰ ਤੋਂ ਆਪਣਾ ਇਲਾਜ ਕਰਵਾਇਆ ਗਿਆ | ਪੂਜਾ ਨਾਂਅ ਦੀ ਔਰਤ ਨੇ ਦੱਸਿਆ ਕਿ ਉਹ ਆਟੋ ਰਿਕਸ਼ਾ ਤੋਂ ਉਤਰ ਰਹੀ ਸੀ | ਇਸ ਦੌਰਾਨ ਦੋ ਨੌਜਵਾਨ ਡੀਲਕਸ ਮੋਟਰਸਾਈਕਲ 'ਤੇ ਆਏ | ਜਿਨ੍ਹਾਂ ਨੇ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ | ਪਰ ਉਸ ਨੇ ਆਪਣਾ ਪਰਸ ਨਹੀਂ ਛੱਡਿਆ ਅਤੇ ਉਹ ਸੜਕ 'ਤੇ ਘੜੀਸਦੀ ਗਈ | ਜਿਸ ਨਾਲ ਉਸ ਦੇ ਹੱਥ ਪੈਰ 'ਤੇ ਸੱਟਾਂ ਲੱਗੀਆਂ ਹਨ | ਉਸ ਨੇ ਦੱਸਿਆ ਕਿ ਇਹ ਵਾਰਦਾਤ ਉੱਨ ਬਾਜ਼ਾਰ 'ਚ ਸਥਿਤ ਕਟਾਰੀਆ ਕੈਫ਼ੇ ਦੇ ਸਾਹਮਣੇ ਵਾਪਰੀ ਹੈ | ਉਸ ਨੇ ਦੱਸਿਆ ਕਿ ਉਸ ਨੇ ਆਟੋ ਤੋਂ ਉਤਰ ਕੇ ਚੌਧਰੀਆਂ ਵਾਲੀ ਗਲੀ ਵਿਚ ਜਾਣਾ ਸੀ | ਉਹ ਤਿੰਨ ਔਰਤਾਂ ਸਨ | ਉਸ ਨੇ ਦੱਸਿਆ ਕਿ ਉਸ ਦੇ ਸੜਕ 'ਤੇ ਡਿੱਗਣ ਤੋਂ ਬਾਅਦ ਝਪਟ ਮਾਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਆਲ਼ੇ-ਦੁਆਲੇ ਦੇ ਲੋਕ ਇਕੱਠੇ ਹੋ ਗਏ | ਉਸ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਦੋ ਨੌਜਵਾਨ ਸਨ | ਪਿੱਛੇ ਬੈਠੇ ਨੌਜਵਾਨ ਨੇ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ | ਜਿਸ ਦੇ ਹੱਥ ਵਿਚ ਕਾਪਾ ਸੀ | ਉਸ ਦੇ ਪਤੀ ਵਰਿੰਦਰ ਕੁਮਾਰ ਨੇ ਕਿਹਾ ਕਿ ਸ਼ਰੇਆਮ ਸ਼ਹਿਰ 'ਚ ਗੁੰਡਾਗਰਦੀ ਚੱਲ ਰਹੀ ਹੈ | ਔਰਤਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ | ਉਸ ਨੇ ਕਿਹਾ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰਦਾਤ ਤੋਂ ਬਾਅਦ ਉਸ ਦੀ ਪਤਨੀ ਦੇ ਤਿੰਨ, ਚਾਰ ਥਾਵਾਂ 'ਤੇ ਸੱਟਾਂ ਲੱਗੀਆਂ ਹਨ ਅਤੇ ਉਹ ਇਸ ਦੀ ਸ਼ਿਕਾਇਤ ਪੁਲਿਸ ਹੈਲਪ ਲਾਈਨ ਨੰਬਰ 'ਤੇ ਕਰਨਗੇ | ਉਸ ਨੇ ਦੱਸਿਆ ਕਿ ਉਨ੍ਹਾਂ ਦਾ ਪੈਸਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਉਸ ਦੀ ਪਤਨੀ ਦੇ ਸੱਟਾਂ ਵੱਜੀਆਂ ਹਨ |


ਪਿਛਲੀ ਖ਼ਬਰ ਚੋਣ ਡਿਊਟੀ ਕਟਵਾਉਣ ਲਈ ਬੀ.ਐਲ.ਓਜ਼. ਵੱਲੋਂ ਡੀ. ਸੀ. ਦਫ਼ਤਰ ਵਿਖੇ ਪ੍ਰਦਰਸ਼ਨ <br/> ਅਗਲੀ ਖ਼ਬਰ ਫ਼ਾਜ਼ਿਲਕਾ 'ਚ ਚੋਰਾਂ ਨੇ ਇਕੋ ਗਲੀ 'ਚ ਚਾਰ ਬੰਦ ਪਏ ਮਕਾਨਾਂ ਨੂੰ ਬਣਾਇਆ ਨਿਸ਼ਾਨਾ-ਹਜ਼ਾਰਾਂ ਰੁਪਏ ਦੀਆਂ ਟੂਟੀਆਂ ਕੀਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।