22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਫ਼ਾਜ਼ਿਲਕਾ 'ਚ ਚੋਰਾਂ ਨੇ ਇਕੋ ਗਲੀ 'ਚ ਚਾਰ ਬੰਦ ਪਏ ਮਕਾਨਾਂ ਨੂੰ ਬਣਾਇਆ ਨਿਸ਼ਾਨਾ-ਹਜ਼ਾਰਾਂ ਰੁਪਏ ਦੀਆਂ ਟੂਟੀਆਂ ਕੀਤੀਆਂ ਚੋਰੀ

ਅਜੀਤ ਡੈਸਕ 10-12-2025
ਫ਼ਾਜ਼ਿਲਕਾ, 9 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ 'ਚ ਚੋਰਾਂ ਦੇ ਹੌਸਲੇ ਦਿਨ ਬਦਿਨ ਵਧਦੇ ਜਾ ਰਹੇ ਹਨ | ਆਏ ਦਿਨ ਚੋਰ ਕਿਸੇ ਨਾ ਕਿਸੇ ਥਾਂ 'ਤੇ ਵਾਰਦਾਤਾਂ ਨੂੰ ਬੇਖ਼ੌਫ਼ ਹੋ ਕੇ ਅੰਜਾਮ ਦੇ ਰਹੇ ਹਨ | ਤਾਜ਼ਾ ਮਾਮਲਾ ਫ਼ਾਜ਼ਿਲਕਾ ਦੇ ਆਦਰਸ਼ ਨਗਰ ਮੁਹੱਲੇ ਦੀ ਚਾਵਲਾ ਗਲੀ ਦਾ ਹੈ, ਜਿੱਥੇ ਇਕੋ ਹੀ ਗਲੀ ਵਿਚ ਸੰੁਨੇ ਪਏ ਚਾਰ ਮਕਾਨਾਂ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਘਰ ਅੰਦਰ ਲੱਗੀਆਂ ਸਾਰੀਆਂ ਟੂਟੀਆਂ ਚੋਰੀ ਕਰ ਲਈਆਂ ਗਈਆਂ | ਵਾਰਦਾਤਾਂ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਬੰਦ ਪਏ ਘਰਾਂ ਦੇ ਅੰਦਰੋਂ ਪਾਣੀ ਬਾਹਰ ਗਲੀ ਵਿਚ ਆਉਣ ਲੱਗਿਆ | ਜਿਸ ਤੋਂ ਆਂਢ-ਗੁਆਂਢ ਦੇ ਲੋਕਾਂ ਨੇ ਘਰਾਂ ਨੂੰ ਖੋਲ੍ਹ ਕੇ ਦੇਖਿਆ ਤਾਂ ਘਰ ਦੀਆਂ ਸਾਰੀਆਂ ਟੂਟੀਆਂ ਚੋਰੀ ਹੋ ਚੁੱਕੀਆਂ ਸਨ | ਅਮਿੱਤ ਵਰਮਾ, ਮੁਕੇਸ਼ ਕੁਮਾਰ, ਸੰਜੀਵ ਕੁੱਕੜ ਨੇ ਦੱਸਿਆ ਕਿ ਮੁਹੱਲੇ ਅੰਦਰ ਰੋਜ਼ਾਨਾ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ | ਉਨ੍ਹਾਂ ਦੀ ਗਲੀ ਅੰਦਰ ਬੰਦ ਪਏ ਮਕਾਨਾਂ ਵਿਚੋਂ ਆਏ ਦਿਨ ਟੂਟੀਆਂ ਚੋਰੀ ਹੋ ਰਹੀਆਂ ਹਨ | ਹੁਣ ਤੱਕ ਬੰਦ ਪਏ 4 ਘਰਾਂ ਵਿਚੋਂ ਚੋਰ ਟੂਟੀਆਂ ਉਤਾਰ ਕੇ ਲੈ ਗਏ ਹਨ | ਘਰਾਂ 'ਚੋਂ ਹੋਰ ਕੀ ਸਮਾਨ ਚੋਰੀ ਹੋਇਆ ਹੈ, ਇਸ ਬਾਰੇ ਮਕਾਨਾਂ ਦੇ ਮਾਲਕਾਂ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ | ਉਨ੍ਹਾਂ ਕਿਹਾ ਕਿ ਰੋਜ਼ਾਨਾ ਇਕ ਘਰ ਨੂੰ ਨਿਸ਼ਾਨਾਂ ਬਣਾਇਆ ਜਾਂਦਾ ਹੈ ਅਤੇ ਉਸ ਵਿਚੋਂ ਟੂਟੀਆਂ ਚੋਰੀ ਕਰਕੇ ਚੋਰ ਫ਼ਰਾਰ ਹੋ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵਾਰਦਾਤ ਦਾ ਉਸ ਸਮੇਂ ਪਤਾ ਲੱਗਦਾ ਹੈ ਜਦੋਂ ਚੋਰ ਟੂਟੀਆਂ ਉਤਾਰ ਕੇ ਲੈ ਜਾਂਦੇ ਹਨ ਅਤੇ ਪਾਣੀ ਵਗਣ ਲੱਗਦਾ ਹੈ | ਉਨ੍ਹਾਂ ਦੱਸਿਆ ਕਿ ਟੂਟੀਆਂ ਵਾਸ਼ਵਿਸ਼ਨ, ਤੋਲੀਆ ਟੰਗਣ ਵਾਲਾ ਸਟੈਂਡ ਉਤਾਰ ਕੇ ਲੈ ਗਏ ਹਨ | ਉਨ੍ਹਾਂ ਕਿਹਾ ਕਿ ਇਕੋ ਗਲੀ 'ਚੋਂ ਪਿਛਲੇ ਚਾਰ,ਪੰਜ ਦਿਨਾਂ ਤੋਂ ਰੋਜ਼ਾਨਾ ਚੋਰੀ ਦੀ ਵਾਰਦਾਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਤਿੰਨ ਮਕਾਨ ਬਿਲਕੁਲ ਨਾਲ-ਨਾਲ ਹਨ ਜਦੋਂ ਕਿ ਇਕ ਮਕਾਨ ਇਨ੍ਹਾਂ ਘਰਾਂ ਦੇ ਸਾਹਮਣੇ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਮੁਹੱਲੇ ਅੰਦਰ ਹੀ ਇਕ ਹਲਵਾਈ ਦੇ ਨੋਹਰੇ ਵਿਚੋਂ ਚੋਰ ਸਮਾਨ ਚੋਰੀ ਕਰਕੇ ਲੈ ਗਏ ਸਨ | ਉਨ੍ਹਾਂ ਕਿਹਾ ਕਿ ਇਹ ਮੁਹੱਲਾ ਸਭ ਤੋਂ ਸੁਰੱਖਿਅਤ ਮੁਹੱਲਾ ਮੰਨਿਆ ਜਾਂਦਾ ਹੈ ਪਰ ਇਸ ਮੁਹੱਲੇ ਅੰਦਰ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਉਨ੍ਹਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ | ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਰਾਤ ਵੇਲੇ ਸ਼ਹਿਰ ਅਤੇ ਮੁਹੱਲਿਆਂ 'ਚ ਗਸ਼ਤ ਕੀਤੀ ਜਾਵੇ | ਇਸੇ ਤਰ੍ਹਾਂ ਬਠਿੰਡਾ ਰੋਡ 'ਤੇ ਵੀ ਇਕ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਚੋਰ ਇਕ ਘਰ ਤੋਂ ਪਾਣੀ ਵਾਲੀ ਮੋਟਰ ਚੋਰੀ ਕਰਕੇ ਲੈ ਗਏ ਹਨ | ਇਹ ਘਰ ਗੁਰਦਿਆਲ ਸਿੰਘ ਕਾਠਪਾਲ
ਪਿਛਲੀ ਖ਼ਬਰ ਔਰਤ ਤੋਂ ਨੌਜਵਾਨਾਂ ਨੇ ਪਰਸ ਖੋਹਣ ਦੀ ਕੀਤੀ ਨਾਕਾਮ ਕੋਸ਼ਿਸ਼ <br/> ਅਗਲੀ ਖ਼ਬਰ ਆਲ ਇੰਡੀਆ ਟਰੇਡ ਯੂਨੀਅਨ ਏਟਕ ਵਲੋਂ ਨਗਰ ਸੁਧਾਰ ਟਰੱਸਟ ਦਫ਼ਤਰ ਅੱਗੇ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।